ਚੰਡੀਗੜ੍ਹ : ਪੰਜਾਬ ਤੋਂ ਬਾਹਰ ਜਾਣ ਵਾਲਿਆਂ ਲਈ ਅਹਿਮ ਖਬਰ ਹੈ। ਦਰਅਸਲ, ਰਾਸ਼ਟਰੀ ਰਾਜਮਾਰਗ ਅਤੇ ਐਕਸਪ੍ਰੈਸਵੇਅ ‘ਤੇ ਯਾਤਰਾ 1 ਅਪ੍ਰੈਲ ਤੋਂ ਮਹਿੰਗੀ ਹੋ ਗਈ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਦੇਸ਼ ਭਰ ਦੇ ਹਾਈਵੇਅ ਸੈਕਸ਼ਨਾਂ ‘ਤੇ ਟੋਲ ਚਾਰਜ ਨੂੰ ਔਸਤਨ 4 ਤੋਂ 5 ਫੀਸਦੀ ਤੱਕ ਵਧਾ ਦਿੱਤਾ ਹੈ।
ਹਾਈਵੇਅ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਵਾਹਨ ਚਾਲਕਾਂ ਲਈ ਸੋਧੇ ਟੋਲ ਚਾਰਜ ਮੰਗਲਵਾਰ ਤੋਂ ਲਾਗੂ ਹੋ ਗਏ ਹਨ। ਐਨ.ਐਚ.ਆਈ. ਨੇ ਸਾਰੇ ਰਾਸ਼ਟਰੀ ਰਾਜਮਾਰਗਾਂ ਅਤੇ ਐਕਸਪ੍ਰੈਸਵੇਅ ਲਈ ਟੋਲ ਦਰਾਂ ਵਿੱਚ ਵਾਧੇ ਨੂੰ ਵੱਖਰੇ ਤੌਰ ‘ਤੇ ਸੂਚਿਤ ਕੀਤਾ ਹੈ।ਅਧਿਕਾਰੀ ਮੁਤਾਬਕ ਟੋਲ ਫੀਸ ਨੂੰ ਸੋਧਣਾ ਸਾਲਾਨਾ ਅਭਿਆਸ ਦਾ ਹਿੱਸਾ ਹੈ। ਇਹ ਥੋਕ ਮੁੱਲ ਸੂਚਕਾਂਕ ਅਧਾਰਤ ਮਹਿੰਗਾਈ ਵਿੱਚ ਬਦਲਾਅ ਨਾਲ ਜੁੜਿਆ ਹੋਇਆ ਹੈ। ਇਸ ਸਾਲ ਇਹ ਪਹਿਲੀ ਅਪ੍ਰੈਲ ਤੋਂ ਲਾਗੂ ਹੋ ਗਿਆ ਹੈ।ਨੈਸ਼ਨਲ ਹਾਈਵੇਅ ਨੈੱਟਵਰਕ ‘ਤੇ ਲਗਭਗ 855 ਉਪਭੋਗਤਾ ਫ਼ੀਸ ਪਲਾਜ਼ੇ ਹਨ, ਜਿਨ੍ਹਾਂ ‘ਤੇ ਨੈਸ਼ਨਲ ਹਾਈਵੇਅ ਫ਼ੀਸ ਨਿਯਮ 2008 ਦੇ ਅਨੁਸਾਰ ਫ਼ੀਸ ਵਸੂਲੀ ਜਾਂਦੀ ਹੈ। ਇਨ੍ਹਾਂ ਵਿੱਚੋਂ ਲਗਭਗ 675 ਜਨਤਕ ਤੌਰ ‘ਤੇ ਫੰਡ ਕੀਤੇ ਟੋਲ ਪਲਾਜ਼ੇ ਹਨ ਅਤੇ 180 ਹਾਈਵੇਅ ਵਿਕਾਸ ਕਰਨ ਵਾਲੀਆਂ ਕੰਪਨੀਆਂ ਦੁਆਰਾ ਸੰਚਾਲਿਤ ਟੋਲ ਪਲਾਜ਼ੇ ਹਨ।ਸੰਸ਼ੋਧਿਤ ਦਰਾਂ ਦਿੱਲੀ-ਮੇਰਠ ਐਕਸਪ੍ਰੈਸਵੇਅ, ਈਸਟਰਨ ਪੈਰੀਫੇਰਲ ਐਕਸਪ੍ਰੈਸਵੇਅ ਅਤੇ ਦਿੱਲੀ-ਜੈਪੁਰ ਹਾਈਵੇਅ ਸਮੇਤ ਦੇਸ਼ ਭਰ ਦੇ ਪ੍ਰਮੁੱਖ ਮਾਰਗਾਂ ‘ਤੇ ਯਾਤਰੀਆਂ ਨੂੰ ਪ੍ਰਭਾਵਤ ਕਰਨਗੀਆਂ।