ਨਵਾਂਸ਼ਹਿਰ : ਜ਼ਿਲ੍ਹਾ ਮੈਜਿਸਟਰੇਟ ਅੰਕੁਰਜੀਤ ਸਿੰਘ ਨੇ ਭਾਰਤੀ ਨਾਗਰਿਕ ਸੁਰੱਖਿਆ ਐਕਟ-2023 ਦੀ ਧਾਰਾ 163 ਤਹਿਤ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਨੂੰ ਬਣਾਈ ਰੱਖਣ ਲਈ ਜਨਤਕ ਥਾਵਾਂ ’ਤੇ 5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।ਬਿਨਾਂ ਇਜਾਜ਼ਤ ਜਨਤਕ ਥਾਵਾਂ ‘ਤੇ ਨਾਅਰੇ ਲਗਾਉਣ/ਭੜਕਾਊ ਭਾਸ਼ਣ ਦੇਣ ਅਤੇ ਰੈਲੀਆਂ ਕਰਨ ‘ਤੇ ਪਾਬੰਦੀ ਹੈ। ਇਹ ਪਾਬੰਦੀ 31 ਮਈ ਤੱਕ ਲਾਗੂ ਰਹੇਗੀ।
ਉਨ੍ਹਾਂ ਕਿਹਾ ਕਿ ਵਿਸ਼ੇਸ਼ ਹਾਲਾਤਾਂ ਵਿੱਚ ਉਪ ਮੰਡਲ ਮੈਜਿਸਟਰੇਟ ਤੋਂ ਅਗਾਊਂ ਇਜਾਜ਼ਤ ਲੈ ਕੇ ਜਨਤਕ ਮੀਟਿੰਗ, ਜਲੂਸ ਜਾਂ ਰੈਲੀ ਕੀਤੀ ਜਾ ਸਕਦੀ ਹੈ। ਭਾਰਤ ਸਰਕਾਰ, ਜਦੋਂ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਇਸ ਮੰਤਵ ਲਈ ਪ੍ਰਵਾਨਗੀ ਦਿੰਦਾ ਹੈ,ਪੰਜਾਬ ਸਰਕਾਰ ਅਤੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਹੁਕਮਾਂ ਨੂੰ ਧਿਆਨ ‘ਚ ਰੱਖਣਗੇ। ਉਨ੍ਹਾਂ ਨੇ ਪੁਲਿਸ/ਫੌਜ ਦੀ ਵਰਦੀ ਵਿੱਚ ਮਿਲਟਰੀ ਕਰਮਚਾਰੀਆਂ ਅਤੇ ਸਰਕਾਰੀ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਅਤੇ ਵਿਆਹ/ਸ਼ਾਦੀਆਂ/ਸੋਗ ਸਮਾਗਮਾਂ/ਧਾਰਮਿਕ ਸਥਾਨਾਂ ਅਤੇ ਸੰਸਥਾਵਾਂ ਵਿੱਚ ਪਰਮਾਤਮਾ ਦਾ ਗੁਣਗਾਨ ਕਰਨ ‘ਤੇ ਪਾਬੰਦੀ ਤੋਂ ਛੋਟ ਦਿੱਤੀ ਹੈ।