ਲੁਧਿਆਣਾ : ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਅਖਿਲ ਵਰਮਾ ਵਾਸੀ ਪਿੰਡ ਭੱਟੀਆਂ ਬੇਟ ਦੀ ਸ਼ਿਕਾਇਤ ‘ਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਮੋਟਰਸਾਈਕਲ ਚੋਰੀ ਦਾ ਮਾਮਲਾ ਦਰਜ ਕੀਤਾ ਹੈ।ਤਫ਼ਤੀਸ਼ੀ ਅਫ਼ਸਰ ਥਾਣਾ ਸਦਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ 23 ਮਾਰਚ ਨੂੰ ਅਖਿਲ ਵਰਮਾ ਆਪਣਾ ਮੋਟਰਸਾਈਕਲ ਸਤਲੁਜ ਦਰਿਆ ‘ਤੇ ਪਿੰਡ ਕਸਾਬਾਦ ਨੇੜੇ ਖੜ੍ਹਾ ਕਰਕੇ ਸਤਲੁਜ ਦਰਿਆ ‘ਚ ਡੁੱਬਣ ਲਈ ਗਿਆ ਸੀ |ਜਦੋਂ ਉਹ ਉਥੋਂ ਵਾਪਸ ਆਇਆ ਤਾਂ ਉਸ ਦਾ ਮੋਟਰਸਾਈਕਲ ਕੋਈ ਅਣਪਛਾਤੇ ਵਿਅਕਤੀ ਚੋਰੀ ਕਰ ਕੇ ਲੈ ਗਏ, ਜਿਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।