ਅੰਮ੍ਰਿਤਸਰ : ਇਸ ਸਮੇਂ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਛੇਹਰਟਾ ਸਥਿਤ ਠਾਕੁਰ ਮੰਦਰ ਦੇ ਬਾਹਰ ਧਮਾਕਾ ਹੋਇਆ ਹੈ। ਜਾਣਕਾਰੀ ਮੁਤਾਬਕ 1 ਵਜੇ ਦੇ ਕਰੀਬ ਦੋ ਨੌਜਵਾਨ ਮੰਦਰ ਦੇ ਬਾਹਰ ਪਹੁੰਚੇ।ਇਸ ਤੋਂ ਬਾਅਦ ਉਹ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮੰਦਰ ਦੇ ਅੰਦਰ ਕੋਈ ਚੀਜ਼ ਸੁੱਟ ਦਿੰਦੇ ਹਨ, ਜਿਸ ਨਾਲ ਧਮਾਕਾ ਹੋ ਜਾਂਦਾ ਹੈ। ਇਸ ਧਮਾਕੇ ਕਾਰਨ ਮੰਦਰ ਦੀ ਬਾਹਰੀ ਕੰਧ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਇਸ ਤੋਂ ਬਾਅਦ ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਮੰਦਰ ਦੇ ਪੁਜਾਰੀ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਪੰਡਿਤ ਉੱਥੇ ਪਹੁੰਚ ਜਾਂਦਾ ਹੈ। ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਦੋ ਨੌਜਵਾਨ ਮੋਟਰਸਾਈਕਲ ’ਤੇ ਆਉਂਦੇ ਦੇਖੇ ਗਏ। ਉਹ ਮੰਦਰ ‘ਚ ਕੋਈ ਚੀਜ਼ ਸੁੱਟ ਕੇ ਉੱਥੋਂ ਨਿਕਲ ਜਾਂਦਾ ਹੈ, ਜਿਸ ਤੋਂ ਬਾਅਦ ਧਮਾਕਾ ਹੁੰਦਾ ਹੈ। ਫਿਲਹਾਲ ਮੰਦਰ ਦੇ ਪੁਜਾਰੀ ਨੇ ਇਸ ਮਾਮਲੇ ‘ਚ ਛੇਹਰਟਾ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।