ਪੰਜਾਬ ਨਿਊਜ਼
ਗ੍ਰਾਹਕ ਦਾ ਇੰਤਜ਼ਾਰ ਕਰ ਰਿਹਾ ਸੀ ਨੌਜਵਾਨ, ਉੱਪਰੋਂ ਪੁਲਿਸ ਆਈ, ਫਿਰ ਕੀ ਹੋਇਆ…
Published
2 months agoon
By
Lovepreet
ਲੁਧਿਆਣਾ: ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਸੀ.ਆਈ.ਏ.-3 ਦੀ ਟੀਮ ਨੇ ਹੈਰੋਇਨ ਸਪਲਾਈ ਕਰਨ ਜਾ ਰਹੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 175 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਜਮਾਲਪੁਰ ਵਿਖੇ ਨਸ਼ਾ ਤਸਕਰੀ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਜਮਾਲਪੁਰ ਵਿਖੇ ਨਸ਼ਾ ਤਸਕਰੀ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।
ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਗਿਆ ਹੈ। ਪੁਲੀਸ ਨੇ ਮੁਲਜ਼ਮ ਦੀ ਪਛਾਣ ਸਤਨਾਮ ਸਿੰਘ ਵਾਸੀ ਪਿੰਡ ਝਬੇਵਾਲ ਵਜੋਂ ਕੀਤੀ ਹੈ।
ਇੰਸ. ਵਿਕਰਮਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਥਾਣਾ ਜਮਾਲਪੁਰ ਦੇ ਇਲਾਕੇ ‘ਚ ਨਸ਼ਾ ਤਸਕਰਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਦੋਸ਼ੀ ਆਸ-ਪਾਸ ਦੇ ਇਲਾਕੇ ‘ਚ ਹੈਰੋਇਨ ਸਪਲਾਈ ਕਰਦਾ ਹੈ।
ਸੂਚਨਾ ਦੇ ਆਧਾਰ ‘ਤੇ ਚੈਕਿੰਗ ਕਰਦੇ ਹੋਏ ਪੁਲਸ ਟੀਮ ਈਸਟਰਨ ਪਾਰਕ ਨੇੜੇ ਪਹੁੰਚੀ ਤਾਂ ਦੇਖਿਆ ਕਿ ਦੋਸ਼ੀ ਸ਼ੱਕੀ ਹਾਲਤ ‘ਚ ਖੜ੍ਹਾ ਸੀ। ਜਦੋਂ ਉਸ ਦੀ ਸ਼ੱਕ ਦੇ ਆਧਾਰ ‘ਤੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 175 ਗ੍ਰਾਮ ਹੈਰੋਇਨ ਬਰਾਮਦ ਹੋਈ।ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਇਸ ਧੰਦੇ ਵਿੱਚ ਸ਼ਾਮਲ ਹੈ ਅਤੇ ਭਾਰੀ ਮਾਤਰਾ ਵਿੱਚ ਨਸ਼ੇ ਦੀ ਸਪਲਾਈ ਕਰਦਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਨਸ਼ੇ ਦੀ ਖੇਪ ਕਿੱਥੋਂ ਲਿਆਉਂਦਾ ਸੀ ਅਤੇ ਕਿਸ ਨੂੰ ਵੇਚਦਾ ਸੀ।
You may like
-
ਇੱਕ ਵਿਅਕਤੀ ਰਿ/ਵਾਲਵਰ ਲੈ ਕੇ ਘਰ ਵਿੱਚ ਹੋਇਆ ਦਾਖਲ … ਪੁਲਿਸ ਨੇ ਮਾਮਲਾ ਕੀਤਾ ਦਰਜ
-
ਲੁਧਿਆਣਾ ‘ਚ ਵੱਡੀ ਸਾਜ਼ਿਸ਼, ਪੁਲਿਸ ਨੇ 3 ਲੋਕਾਂ ‘ਤੇ ਕੀਤੀ ਸਖ਼ਤ ਕਾਰਵਾਈ
-
ਪੁਲਿਸ ਨੂੰ ਵੱਡੀ ਸਫਲਤਾ, 2 ਨੌਜਵਾਨ ਭੁੱ/ਕੀ ਸਮੇਤ ਗ੍ਰਿਫ਼ਤਾਰ
-
ਲੁਧਿਆਣਾ ਦੇ ਇਸ ਇਲਾਕੇ ਵਿੱਚ ਫੈਲ ਗਈ ਸਨਸਨੀ, ਮੌਕੇ ‘ਤੇ ਪਹੁੰਚੀ ਪੁਲਿਸ
-
ਪੰਜਾਬ ਭਰ ‘ਚ ‘ਨਾਈਟ ਡੋਮੀਨੇਸ਼ਨ ਆਪ੍ਰੇਸ਼ਨ’ ਸ਼ੁਰੂ, ਪੁਲਿਸ ਨੇ ਹਰ ਜਗ੍ਹਾ ਦੀ ਕੀਤੀ ਤਲਾਸ਼ੀ
-
ਚੈਕਿੰਗ ਦੌਰਾਨ ਪੁਲਿਸ ਹੋਈ ਹੈਰਾਨ, ਵੱਡੀ ਮਾਤਰਾ ਵਿੱਚ…