ਲੁਧਿਆਣਾ : ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਨੇ ਵਿਨੋਦ ਕੁਮਾਰ ਦੀ ਸ਼ਿਕਾਇਤ ‘ਤੇ ਭਾਜਪਾ ਕੌਂਸਲਰ ਮੁਕੇਸ਼ ਖੱਤਰੀ ਅਤੇ ਉਸ ਦੇ ਭਰਾ ਬੰਟੀ ਖਿਲਾਫ ਸੜਕ ‘ਤੇ ਕੁੱਟਮਾਰ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਹੈ।ਵਿਨੋਦ ਕੁਮਾਰ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਹ ਕਿਸੇ ਮਾਮਲੇ ਸਬੰਧੀ ਥਾਣੇ ਆਇਆ ਸੀ। ਇਸ ਦੌਰਾਨ ਮੁਕੇਸ਼ ਨੇ ਉਸ ਦੇ ਮੂੰਹ ‘ਤੇ ਥੱਪੜ ਮਾਰਿਆ ਅਤੇ ਜਦੋਂ ਉਹ ਘਰ ਪਰਤ ਰਿਹਾ ਸੀ ਤਾਂ ਮੁਲਜ਼ਮਾਂ ਨੇ ਉਸ ਨੂੰ ਸੜਕ ‘ਤੇ ਘੇਰ ਲਿਆ, ਕੁੱਟਮਾਰ ਕੀਤੀ ਅਤੇ ਫ਼ਰਾਰ ਹੋ ਗਏ।