ਜ਼ੀਰਕਪੁਰ: ਜ਼ੀਰਕਪੁਰ ਦੇ ਇੱਕ ਡਾਕਟਰ ਵੱਲੋਂ ਲੱਖਾਂ ਰੁਪਏ ਦੀ ਲਾਟਰੀ ਜਿੱਤਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਹੈਪੀ ਲਾਟਰੀ ਵਿਕਰੇਤਾ ਨੇ ਦੱਸਿਆ ਕਿ ਮਾਡਲ ਕਲੀਨਿਕ, ਜ਼ੀਰਕਪੁਰ ਪਟਿਆਲਾ ਚੌਕ ਦੇ ਡਾਕਟਰ ਸਤੀਸ਼ ਕੁਕਰੇਜਾ ਨੇ 10 ਫਰਵਰੀ ਨੂੰ ਉਨ੍ਹਾਂ ਤੋਂ ਨਾਗਾਲੈਂਡ ਮਾਸਿਕ ਲਾਟਰੀ ਦੀ ਟਿਕਟ ਖਰੀਦੀ ਸੀ।
ਇਸ ਦਾ ਡਰਾਅ ਬੀਤੀ ਰਾਤ 15 ਫਰਵਰੀ 2025 ਨੂੰ ਹੋਇਆ ਸੀ। ਡਾ: ਸਤੀਸ਼ ਕੁਕਰੇਜਾ ਨੇ ਇਸ ਲਾਟਰੀ ਰਾਹੀਂ 10 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਹੈਪੀ ਲਾਟਰੀ ਵਿਕਰੇਤਾ ਨੇ ਦੱਸਿਆ ਕਿ ਹੁਣ ਤੱਕ ਕਰੀਬ 10 ਲੋਕ ਉਸ ਵੱਲੋਂ ਵੇਚੀਆਂ ਗਈਆਂ ਲਾਟਰੀਆਂ ਵਿੱਚੋਂ ਲੱਖਾਂ ਰੁਪਏ ਦੇ ਇਨਾਮ ਜਿੱਤ ਚੁੱਕੇ ਹਨ।