ਲੁਧਿਆਣਾ ਨਿਊਜ਼
ਸੀਟੀ ਯੂਨੀਵਰਸਿਟੀ ਵੱਲੋਂ ਬਹਾਦਰੀ ਨੂੰ ਸਲਾਮ: “ਹੀਰੋਜ਼ ਇਨ ਖ਼ਾਕੀ” ਅਵਾਰਡ੍ਸ
Published
3 months agoon
By
Lovepreet
ਪੁਲਿਸ ਵਿਭਾਗ ਦੇ ਸਾਹਸ, ਸਮਰਪਣ ਅਤੇ ਬਲਿਦਾਨ ਨੂੰ ਸਨਮਾਨ
ਲੁਧਿਆਣਾ : ਸੀਟੀ ਯੂਨੀਵਰਸਿਟੀ ਨੇ “ਹੀਰੋਜ਼ ਇਨ ਖ਼ਾਕੀ” ਪੁਲਿਸ ਸਨਮਾਨ ਸਮਾਗਮ ਦਾ ਆਯੋਜਨ ਕੀਤਾ, ਜਿਸ ਵਿੱਚ ਪੁਲਿਸ ਵਿਭਾਗ ਦੇ ਹਿੰਮਤ, ਸਮਰਪਣ ਅਤੇ ਬਲਿਦਾਨ ਨੂੰ ਸਨਮਾਨਿਤ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਸ਼੍ਰੀ ਸ਼ੁਭਮ ਅਗਰਵਾਲ, ਡੀ.ਸੀ.ਪੀ. ਲੁਧਿਆਣਾ, ਮੁੱਖ ਅਤਿਥੀ ਦੇ ਤੌਰ ‘ਤੇ ਸ਼ਾਮਿਲ ਹੋਏ, ਜਦਕਿ ਏ.ਸੀ.ਪੀ. ਗੁਰਦੇਵ ਸਿੰਘ ਅਤੇ ਏ.ਸੀ.ਪੀ. ਟ੍ਰੈਫਿਕ ਗੁਰਪ੍ਰੀਤ ਸਿੰਘ ਵਿਸ਼ੇਸ਼ ਮਹਿਮਾਨ ਰਹੇ।
ਇਸ ਮੌਕੇ ‘ਤੇ ਏ.ਸੀ.ਪੀ., ਇੰਸਪੈਕਟਰ, ਸਬ-ਇੰਸਪੈਕਟਰ, ਏ.ਐਸ.ਆਈ., ਹੈਡ ਕਾਂਸਟੇਬਲ, ਸੀਨੀਅਰ ਕਾਂਸਟੇਬਲ, ਕਾਂਸਟੇਬਲ, ਅਤੇ ਕਲਰਕ ਸਮੇਤ ਵੱਖ-ਵੱਖ ਪੱਧਰਾਂ ਦੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਕਵਿਤਾ, ਨਾਚ ਅਤੇ ਗਾਣੇ ਵਰਗੀਆਂ ਸੱਭਿਆਚਾਰਕ ਪੇਸ਼ਕਾਰੀਆਂ ਹੋਈਆਂ, ਜਿਸ ਵਿੱਚ ਵਿਦਿਆਰਥੀਆਂ ਅਤੇ ਪੁਲਿਸ ਅਧਿਕਾਰੀਆਂ ਨੇ ਆਪਣੀ ਪ੍ਰਤਭਾ ਦਿਖਾਈ। ਇਹ ਸਮਾਗਮ ਯਾਦਗਾਰ ਪਲਾਂ ਨਾਲ ਭਰਿਆ ਰਿਹਾ।
ਸਮਾਰੋਹ ਦੀ ਸਮਾਪਤੀ ਕੇਕ ਕੱਟਣ ਦੀ ਰਸਮ ਨਾਲ ਹੋਈ, ਜੋ ਯੂਨੀਵਰਸਿਟੀ ਵਲੋਂ ਪੁਲਿਸ ਵਿਭਾਗ ਦੀ ਹਿਉਂਸਲਾ-ਅਫ਼ਜ਼ਾਈ ਦਾ ਪ੍ਰਤੀਕ ਸੀ।
ਸੀਟੀ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਡਾ. ਮਨੀਬੀਰ ਸਿੰਘ ਨੇ ਪੁਲਿਸ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ,
“ਅਸੀਂ ਪੁਲਿਸ ਬਲ ਦੀ ਥਕਾਵਟ-ਰਹਿਤ ਮਿਹਨਤ ਨੂੰ ਸਨਮਾਨ ਦਿੰਦੇ ਹਾਂ, ਜੋ ਕਾਨੂੰਨ-ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਸਾਡੀ ਸੁਰੱਖਿਆ ਯਕੀਨੀ ਬਣਾਉਣ ਲਈ ਦਿਨ-ਰਾਤ ਮਿਹਨਤ ਕਰਦੇ ਹਨ।”
ਡੀ.ਸੀ.ਪੀ. ਸ਼੍ਰੀ ਸ਼ੁਭਮ ਅਗਰਵਾਲ ਨੇ ਯੂਨੀਵਰਸਿਟੀ ਦੀ ਇਸ ਸ਼ਲਾਘਾਯੋਗ ਪਹਿਲ ਦੀ ਸਰਾਹਨਾ ਕਰਦਿਆਂ ਕਿਹਾ,
“ਇਹ ਮਾਣ ਵਾਲੀ ਗੱਲ ਹੈ ਕਿ ਸੀਟੀ ਯੂਨੀਵਰਸਿਟੀ ਸਾਡੇ ਪੁਲਿਸ ਬਲ ਦੀ ਮੇਹਨਤ ਅਤੇ ਸਮਰਪਣ ਨੂੰ ਮਾਨਤਾ ਦੇ ਰਹੀ ਹੈ। ਅਸੀਂ ਇਸ ਸਨਮਾਨ ਲਈ ਧੰਨਵਾਦੀ ਹਾਂ।”
ਇਹ ਸਮਾਗਮ ਸੀਟੀ ਯੂਨੀਵਰਸਿਟੀ ਦੀ ਉਸ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜੋ ਸਮਾਜ ਵਿੱਚ ਪੁਲਿਸ ਵਿਭਾਗ ਦੇ ਯੋਗਦਾਨ ਨੂੰ ਪਛਾਣਣ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਕਰਨ ਲਈ ਸੰਕਲਪਬੱਧ ਹੈ। ਇਸ ਆਯੋਜਨ ਰਾਹੀਂ ਯੂਨੀਵਰਸਿਟੀ ਨੇ ਪੁਲਿਸ ਅਤੇ ਆਮ ਲੋਕਾਂ ਵਿਚਕਾਰ ਸਹਿਯੋਗ ਅਤੇ ਇੱਕਜੁੱਟਤਾ ਨੂੰ ਬਢਾਵਾ ਦੇਣ ਦੀ ਪਹਿਲ ਕੀਤੀ।
You may like
-
ਸੀਟੀ ਯੂਨੀਵਰਸਿਟੀ ਨੇ ਲਵਾਇਆ ਮੁੁਫ਼ਤ ਸਿਹਤ ਜਾਂਚ ਕੈਂਪ
-
ਸੀ.ਟੀ. ਯੂਨੀਵਰਸਿਟੀ ਦੇ 1600 ਵਿਦਿਆਰਥੀਆਂ ਨੂੰ ਡਿਗਰੀਆਂ ਕੀਤੀਆਂ ਪ੍ਰਦਾਨ
-
ਜਿਲ੍ਹਾ ਪ੍ਰਸ਼ਾਸ਼ਨ ਅਤੇ ਸੀ.ਟੀ. ਯੂਨੀਵਰਸਿਟੀ ਦੇ ਸਹਿਯੋਗ ਨਾਲ ਵਿਸ਼ਾਲ ਕਾਨੂੰਨੀ ਜਾਗਰੂਕਤਾ ਕੈਂਪ ਆਯੋਜਿਤ
-
CT ਯੂਨੀਵਰਸਿਟੀ ਵਲੋਂ ਨਨਕਾਣਾ ਸਾਹਿਬ ਸਕੂਲ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ
-
ਸੀ.ਟੀ. ਯੂਨੀਵਰਸਿਟੀ ਦੀਆਂ ਖਿਡਾਰਨਾਂ ਵਲੋਂ ਫੁੱਟਬਾਲ ਵੁਮੈਨ ਚੈਂਪੀਅਨਸ਼ਿਪ ‘ਚ ਜਿੱਤਾਂ ਦਰਜ