ਲੁਧਿਆਣਾ : ਫਿਰੋਜ਼ਪੁਰ ਡਿਵੀਜ਼ਨ ਅਧੀਨ ਆਉਂਦੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 6 ਅਤੇ 7 ‘ਤੇ ਚੱਲ ਰਹੇ ਪੁਨਰ ਵਿਕਾਸ ਦੇ ਕੰਮ ਕਾਰਨ 4 ਰੇਲ ਗੱਡੀਆਂ ਰੱਦ ਕੀਤੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟਰੇਨਾਂ 15 ਫਰਵਰੀ ਤੱਕ ਰੱਦ ਰਹਿਣਗੀਆਂ।ਸਾਹਨੇਵਾਲ-ਅੰਮ੍ਰਿਤਸਰ ਵਿਚਕਾਰ ਲੁਧਿਆਣਾ ਯਾਰਡ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਇਨ੍ਹਾਂ ਟਰੇਨਾਂ ਨੂੰ ਲੰਬੇ ਸਮੇਂ ਲਈ ਰੱਦ ਕਰ ਦਿੱਤਾ ਗਿਆ ਸੀ।ਜ਼ਿਕਰਯੋਗ ਹੈ ਕਿ ਜੰਮੂ ਰੇਲਵੇ ਸਟੇਸ਼ਨ ‘ਤੇ ਚੱਲ ਰਹੇ ਕੰਮ ਕਾਰਨ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਿਸਾਰ-ਲੁਧਿਆਣਾ ਟਰੇਨ ਨੰਬਰ 54603, ਟਰੇਨ ਨੰਬਰ 54604 ਲੁਧਿਆਣਾ-ਚੂਰੂ, ਟਰੇਨ ਨੰਬਰ 54605 ਚੁਰੂ ਲੁਧਿਆਣਾ, ਟਰੇਨ ਨੰਬਰ 54606 ਲੁਧਿਆਣਾ-ਹਿਸਾਰ 15 ਫਰਵਰੀ ਤੱਕ ਰੱਦ ਰਹਿਣਗੀਆਂ।