ਜਲਾਲਾਬਾਦ : ਸ੍ਰੀ ਮੁਕਤਸਰ ਸਾਹਿਬ ਬਠਿੰਡਾ ਰੋਡ ’ਤੇ ਪੈਂਦੇ ਪਿੰਡ ਦੋਦਾ ਵਿੱਚ ਅੱਜ ਸਵੇਰੇ ਇੱਕ ਇਨੋਵਾ ਕਾਰ ਅਤੇ ਟਰਾਲੀ ਵਿਚਕਾਰ ਭਿਆਨਕ ਟੱਕਰ ਹੋ ਗਈ।ਇਸ ਹਾਦਸੇ ਵਿੱਚ ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਚਚੇਰੀ ਭੈਣ ਅਤੇ ਪਿੰਡ ਚੱਕ ਜੰਡ ਵਾਲਾ ਉਰਫ਼ ਮੌਲਵੀਵਾਲਾ ਦੇ ਸਰਪੰਚ ਅਮਰੀਕ ਕੰਬੋਜ ਦੀ ਪਤਨੀ ਨੀਸ਼ੂ ਕੰਬੋਜ ਦੀ ਦਰਦਨਾਕ ਮੌਤ ਹੋ ਜਾਣ ਕਾਰਨ ਜਲਾਲਾਬਾਦ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਮ੍ਰਿਤਕ ਨੀਸ਼ੂ ਕੰਬੋਜ ਬਠਿੰਡਾ ਵਿਖੇ ਇਲਾਜ ਲਈ ਦਾਖਲ ਕਿਸੇ ਰਿਸ਼ਤੇਦਾਰ ਦਾ ਪਤਾ ਲੈਣ ਲਈ ਕਾਰ ਵਿੱਚ ਜਾ ਰਿਹਾ ਸੀ ਕਿ ਰਸਤੇ ਵਿੱਚ ਇਹ ਦਰਦਨਾਕ ਹਾਦਸਾ ਵਾਪਰ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਨੀਸ਼ੂ ਕੰਬੋਜ 3 ਬੱਚਿਆਂ ਦੀ ਮਾਂ ਹੈ ਅਤੇ ਉਸ ਦੇ ਪਰਿਵਾਰ ‘ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਸਬੰਧਿਤ ਥਾਣੇ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।