ਦੋਰਾਹਾ: ਖੰਨਾ ਦੇ ਦੋਰਾਹਾ ਸਥਿਤ ਮਸ਼ਹੂਰ ਕੱਪੜਿਆਂ ਦੇ ਸ਼ੋਅਰੂਮ ਰਾਇਲ ਫੈਸ਼ਨ ‘ਤੇ ਛਾਪਾ ਮਾਰਿਆ ਗਿਆ ਹੈ। ਇਹ ਛਾਪੇਮਾਰੀ ਐਡੀਡਾਸ ਕੰਪਨੀ ਦੇ ਨੁਮਾਇੰਦੇ ਨੇ ਪੁਲਿਸ ਦੇ ਸਹਿਯੋਗ ਨਾਲ ਕੀਤੀ ਸੀ। ਇਸ ਛਾਪੇਮਾਰੀ ਵਿੱਚ ਸ਼ੋਅਰੂਮ ਦੇ ਅੰਦਰੋਂ ਨਾਮੀ ਕੰਪਨੀਆਂ ਦਾ ਨਕਲੀ ਸਮਾਨ ਬਰਾਮਦ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਮਾਲ ਕੰਪਨੀ ਦਾ ਨਹੀਂ ਸੀ, ਫਿਰ ਵੀ ਗਾਹਕਾਂ ਨੂੰ ਵੱਧ ਭਾਅ ‘ਤੇ ਨਕਲੀ ਸਾਮਾਨ ਵੇਚ ਕੇ ਲੁੱਟਿਆ ਜਾ ਰਿਹਾ ਸੀ। ਪੁਲਿਸ ਇਸ ਸਬੰਧੀ ਕਾਰਵਾਈ ਕਰ ਰਹੀ ਹੈ। ਜਾਂਚ ਅਧਿਕਾਰੀ ਸੁਖਵੀਰ ਸਿੰਘ ਨੇ ਕਿਹਾ ਕਿ ਮਾਮਲੇ ਵਿੱਚ ਜੋ ਵੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।