ਨੂਰਪੁਰ ਬੇਦੀ : ਵਧੀਕ ਸਹਾਇਕ ਇੰਜਨੀਅਰ ਪਾਵਰਕੌਮ ਸਬ ਆਫਿਸ ਤਖ਼ਤਗੜ੍ਹ ਇੰਜਨੀਅਰ ਕੁਲਵਿੰਦਰ ਸਿੰਘ ਝੱਜ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 12 ਦਸੰਬਰ 2024 ਦਿਨ ਵੀਰਵਾਰ ਨੂੰ ਬੈਂਸ ਫੀਡਰ ਦੀ ਬਿਜਲੀ ਸਪਲਾਈ ਜ਼ਰੂਰੀ ਰੱਖ-ਰਖਾਅ ਕਾਰਨ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਬੰਦ ਰਹੇਗੀ।ਬਿਜਲੀ ਕੱਟ ਕਾਰਨ ਮੇਨ ਫੀਡਰ ‘ਤੇ ਚੱਲਦੀਆਂ ਮੋਟਰਾਂ ਦੀ ਸਪਲਾਈ ਅਤੇ ਮੇਨ ਫੀਡਰ ‘ਤੇ ਚੱਲਣ ਵਾਲੇ ਪਿੰਡ ਟੱਪਰੀਆਂ ਅਤੇ ਢਾਹਾਂ ਪਿੰਡਾਂ ਦੇ ਘਰਾਂ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਬਾਕੀ ਪਿੰਡਾਂ ਦੀ ਘਰੇਲੂ ਸਪਲਾਈ ਆਮ ਵਾਂਗ ਜਾਰੀ ਰਹੇਗੀ। ਚੱਲ ਰਹੇ ਕੰਮ ਦੌਰਾਨ ਪਾਵਰ ਬੰਦ ਦੀ ਮਿਆਦ ਘੱਟ ਜਾਂ ਵੱਧ ਹੋ ਸਕਦੀ ਹੈ।