ਚੰਡੀਗੜ੍ਹ : ਟ੍ਰੈਫਿਕ ਪੁਲਿਸ ਵੱਲੋਂ 7 ਦਸੰਬਰ ਨੂੰ ਸ਼ਾਮ 5 ਤੋਂ 10 ਵਜੇ ਤੱਕ ਪ੍ਰਦਰਸ਼ਨੀ ਗਰਾਊਂਡ, ਸੈਕਟਰ-34, ਚੰਡੀਗੜ੍ਹ ਵਿਖੇ ਪੰਜਾਬੀ ਗਾਇਕ ਕਰਨ ਔਜਲਾ ਦੇ ਲਾਈਵ ਕੰਸਰਟ ਸ਼ੋਅ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।ਸ਼ੋਅ ਲਈ ਸੈਕਟਰ-34 ਵਿੱਚ 10 ਕਾਮਨ ਪਾਰਕਿੰਗ ਏਰੀਆ ਬਣਾਏ ਗਏ ਹਨ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਵਾਹਨਾਂ ਦੀ ਪਾਰਕਿੰਗ ਪ੍ਰਬੰਧਕਾਂ ਦੁਆਰਾ ਦਿੱਤੇ ਗਏ ਰਿਸਟ ਬੈਂਡ ਦੇ ਕਲਰ ਕੋਡਿੰਗ ਅਤੇ ਪਾਰਕਿੰਗ ਸਥਾਨਾਂ ਦੀ ਕਲਰ ਕੋਡਿੰਗ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ।
ਪਾਰਕਿੰਗ ਪਹਿਲਾਂ ਆਓ ਅਤੇ ਪਹਿਲਾਂ ਪਾਓ ਦੇ ਆਧਾਰ ‘ਤੇ ਉਪਲਬਧ ਹੋਵੇਗੀ। ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਸਮਾਰੋਹ ਦੌਰਾਨ ਟ੍ਰੈਫਿਕ ਪਾਬੰਦੀਆਂ ਅਤੇ ਡਾਇਵਰਸ਼ਨ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਚੰਡੀਗੜ੍ਹ ਪੁਲਿਸ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਸ਼ਾਮ 5:00 ਵਜੇ ਤੋਂ ਰਾਤ 10:00 ਵਜੇ ਤੱਕ ਸੈਕਟਰ-33/34 ਲਾਈਟ ਪੁਆਇੰਟ ਤੋਂ ਪੋਲਕਾ ਮੋਡ ਅਤੇ 34/35 ਲਾਈਟ ਪੁਆਇੰਟ ਤੋਂ ਸੜਕ ਆਮ ਲੋਕਾਂ ਲਈ ਬੰਦ ਰਹੇਗੀ। ਸਿਰਫ਼ ਸੰਗੀਤਕ ਸਮਾਰੋਹ ਦੇ ਟਿਕਟ ਧਾਰਕਾਂ ਦੇ ਵਾਹਨਾਂ ਨੂੰ ਹੀ ਇਜਾਜ਼ਤ ਹੋਵੇਗੀ।
ਸੈਕਟਰ-44/45 ਤੋਂ 33/34 ਚੌਕ ਵੱਲ ਮੋੜ ਦਿੱਤਾ ਜਾਵੇਗਾ। ਸੈਕਟਰ-34 34/35 ਲਾਈਟ ਪੁਆਇੰਟ ਤੋਂ ਡਿਸਪੈਂਸਰੀ ਮੋੜ ਵੱਲ ਵਾਹਨ ਚਾਲਕਾਂ ਦਾ ਮੋੜ।