ਲੁਧਿਆਣਾ: ਨੈਸ਼ਨਲ ਹਾਈਵੇਅ 44 ‘ਤੇ ਇੱਕ ਟਰੱਕ ਨਾਲ ਭਿਆਨਕ ਸੜਕ ਹਾਦਸਾ ਹੋ ਗਿਆ। ਇਹ ਟਰੱਕ ਸਿੱਧਾ ਡਿਵਾਈਡਰ ‘ਤੇ ਜਾ ਚੜ੍ਹਿਆ। ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਜਾਣਕਾਰੀ ਅਨੁਸਾਰ ਤਾਜਪੁਰ ਰੋਡ ਨੇੜੇ ਨੈਸ਼ਨਲ ਹਾਈਵੇ ‘ਤੇ ਇਕ ਟਰੱਕ ਡਿਵਾਈਡਰ ‘ਤੇ ਚੜ੍ਹ ਗਿਆ। ਇਹ ਟਰੱਕ ਰਾਜਸਥਾਨ ਤੋਂ ਲੁਧਿਆਣਾ ਆਇਆ ਸੀ। ਹਾਦਸੇ ਵਿੱਚ ਟਰੱਕ ਡਰਾਈਵਰ ਜ਼ਖ਼ਮੀ ਹੋ ਗਿਆ। ਹਾਦਸੇ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਟਰੱਕ ਡਰਾਈਵਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।