ਮੋਗਾ: ਭਲਕੇ ਮੋਗਾ ਵਿੱਚ ਲੰਬਾ ਬਿਜਲੀ ਕੱਟ ਲੱਗਣ ਵਾਲਾ ਹੈ।ਦੱਸਿਆ ਜਾ ਰਿਹਾ ਹੈ ਕਿ 132 ਕੇ.ਵੀ. ਧੱਲੇਕੇ ਬਿਜਲੀ ਘਰ ਤੋਂ ਚੱਲਦੇ 11 ਕੇ.ਵੀ. ਫੈਕਟਰੀ ਏਰੀਆ ਫੀਡਰ, 11 ਕੇ.ਵੀ ਫੈਕਟਰੀ ਰਤਨ ਸ਼ਾਖਾ, 11 ਕੇ.ਵੀ. ਲੰਡੇਕੇ ਅਰਬਨ ਫੀਡਰ, 11 ਕੇ.ਵੀ. ਖੋਸਾ, 11 ਕੇ.ਵੀ. ਧੱਲੇਕੇ, 11 ਕੇ.ਵੀ. ਸਨਅਤੀ ਸ਼ਹਿਰ ਅਤੇ ਸ਼ਹਿਰੀ ਫੀਡਰ ਜ਼ਰੂਰੀ ਮੁਰੰਮਤ ਲਈ 30 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ।
ਇਸ ਸਬੰਧੀ ਪਾਵਰਕੌਮ ਦੇ ਐਸ.ਡੀ.ਓ. ਅਰਸ਼ ਗੋਇਲ ਉੱਤਰੀ ਮੋਗਾ ਅਤੇ ਜੇ.ਈ. ਰਜਿੰਦਰ ਸਿੰਘ ਵਿਰਦੀ ਨੇ ਦੱਸਿਆ ਕਿ ਜੀਰਾ ਰੋਡ ਤੋਂ ਚੱਲਦੀਆਂ ਫੈਕਟਰੀਆਂ ਅਤੇ ਰੱਤੀਆਂ ਰੋਡ, ਲੰਡੇਕੇ ਪਿੰਡ, ਬਰਾੜ ਵਾਲੀ ਗਲੀ, ਸਿੱਧ ਵਾਲੀ ਗਲੀ, ਦੁੱਨੇਕੇ ਅਤੇ ਕੁਝ ਮੋਟਰਾਂ ਵਾਲੇ ਇਲਾਕੇ ਪ੍ਰਭਾਵਿਤ ਹੋਣਗੇ।