ਲੁਧਿਆਣਾ: ਲੁਧਿਆਣਾ ਦੇ ਘੰਟਾਘਰ ਚੌਂਕ ਨੇੜੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇੱਕ ਮੋਬਾਈਲ ਚੋਰ ਇੱਕ ਔਰਤ ਦਾ ਮੋਬਾਈਲ ਫ਼ੋਨ ਚੋਰੀ ਕਰਕੇ ਉਸਦਾ ਮਜ਼ਾਕ ਉਡਾ ਰਿਹਾ ਸੀ। ਔਰਤ ਨੇ ਆਪਣੀ ਅਕਲ ਅਤੇ ਬਹਾਦਰੀ ਨਾਲ ਉਸ ਨੂੰ ਫੜ ਲਿਆ।
ਇਸ ਦੌਰਾਨ ਆਸ-ਪਾਸ ਇਕੱਠੇ ਹੋਏ ਲੋਕਾਂ ਨੇ ਚੋਰ ਦੀ ਜ਼ੋਰਦਾਰ ਛਿੱਤਰ ਪਰੇਡ ਕੀਤੀ। ਲੋਕਾਂ ਦੀ ਕੁੱਟਮਾਰ ਤੋਂ ਬਾਅਦ ਚੋਰ ਨੇ ਆਪਣੀ ਗਲਤੀ ਮੰਨ ਲਈ ਪਰ ਫਿਰ ਵੀ ਲੋਕ ਉਸ ਨੂੰ ਕੁੱਟਦੇ ਰਹੇ। ਇਸ ਤੋਂ ਬਾਅਦ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਹੰਗਾਮੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।