ਲੁਧਿਆਣਾ: ‘ਪਿੰਕਲ ਫਾਇਰਿੰਗ’ ਮਾਮਲੇ ‘ਚ ਇੱਕ ਹੋਰ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਵੀ ਇਸ ਮਾਮਲੇ ਨਾਲ ਸਬੰਧਤ ਚਾਰ ਸੀਸੀਟੀਵੀ ਫੁਟੇਜ ਸਾਹਮਣੇ ਆ ਚੁੱਕੇ ਹਨ। ਹੁਣ ਦੁਕਾਨ ਅੰਦਰ ਲੱਗੇ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਈ ਹੈ। ਜਿਸ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਹਮਲਾਵਰਾਂ ਨੇ ਵਾਰਦਾਤ ਨੂੰ ਕਿਵੇਂ ਅੰਜਾਮ ਦਿੱਤਾ।
ਦੱਸ ਦੇਈਏ ਕਿ 8 ਨਵੰਬਰ ਨੂੰ ਦੇਰ ਸ਼ਾਮ ਸੀ.ਐਮ.ਸੀ. ਸੀ ਚੌਕ ਖੁੱਡ ਮੁਹੱਲਾ ਨੇੜੇ ਪ੍ਰਿੰਕਲ ਸ਼ੂ ਸਟੋਰ ‘ਤੇ ਹਮਲਾਵਰਾਂ ਵੱਲੋਂ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਜਿਸ ‘ਚ ਸ਼ੂ ਸਟੋਰ ਮਾਲਕ ਪ੍ਰਿੰਕਲ ਅਤੇ ਇਕ ਹੋਰ ਲੜਕੀ ਜ਼ਖਮੀ ਹੋ ਗਈ।ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਉਕਤ ਮਾਮਲੇ ‘ਚ ਹੁਣ ਤੱਕ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ਾਮ 6 ਵਜੇ ਦੇ ਕਰੀਬ ਸੀਐਮਸੀ ਹਸਪਤਾਲ ਨੇੜੇ 4 ਵਿਅਕਤੀਆਂ ਨੇ ਸਥਾਨਕ ਵਪਾਰੀ ਗੁਰਵਿੰਦਰ ਸਿੰਘ ਪ੍ਰਿੰਕਲ ਅਤੇ ਉਸ ਦੀ ਮਹਿਲਾ ਕਾਰੋਬਾਰੀ ਭਾਈਵਾਲ ਨੂੰ ਗੋਲੀ ਮਾਰ ਦਿੱਤੀ।ਘਟਨਾ ‘ਚ ਪ੍ਰਿੰਕਲ ਨੂੰ ਚਾਰ ਗੋਲੀਆਂ ਲੱਗੀਆਂ, ਜਦਕਿ ਔਰਤ ਦੀ ਪਿੱਠ ‘ਤੇ ਦੋ ਗੋਲੀਆਂ ਲੱਗੀਆਂ।