ਤਰਨਤਾਰਨ: ਕੈਨੇਡਾ ਵਿੱਚ ਇੱਕ ਪੰਜਾਬੀ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇਕ ਨੀਗਰੋ ਨੇ ਨੌਜਵਾਨ ਨੂੰ ਨਿਸ਼ਾਨਾ ਬਣਾ ਕੇ ਗੋਲੀ ਮਾਰ ਦਿੱਤੀ। ਦੱਸ ਦੇਈਏ ਕਿ ਉਕਤ ਪੰਜਾਬੀ ਨੌਜਵਾਨ ਪਰਮਬੀਰ ਸਿੰਘ ਔਲਖ (29) ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭਾਗੂਪੁਰ ਦਾ ਰਹਿਣ ਵਾਲਾ ਹੈ।
ਪਰਮਬੀਰ ਸਿੰਘ ਔਲਖ ਹੋਰ ਨੌਜਵਾਨਾਂ ਵਾਂਗ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੰਮ ਕਰਨ ਲਈ ਕੈਨੇਡਾ ਆਇਆ ਸੀ ਅਤੇ ਇਸ ਸਮੇਂ ਟੋਰਾਂਟੋ ਵਿੱਚ ਰਹਿ ਰਿਹਾ ਸੀ। ਉੱਥੇ ਇੱਕ ਨੀਗਰੋ ਨੇ ਪਰਮਬੀਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਅਤੇ ਉਸਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ 8 ਗੋਲੀਆਂ ਲੱਗੀਆਂ ਹਨ।ਫਿਲਹਾਲ ਗੋਲੀ ਚੱਲਣ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਨੌਜਵਾਨ ਪੁੱਤਰ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪੂਰਾ ਪਰਿਵਾਰ ਸਦਮੇ ‘ਚ ਹੈ ਅਤੇ ਅਰਦਾਸ ਕਰ ਰਿਹਾ ਹੈ ਕਿ ਉਨ੍ਹਾਂ ਦਾ ਪੁੱਤਰ ਜਲਦੀ ਠੀਕ ਹੋ ਜਾਵੇ।