ਫ਼ਿਰੋਜ਼ਪੁਰ : ਫ਼ਿਰੋਜ਼ਪੁਰ ‘ਚ ਚੋਰ ਬੇਖੌਫ਼ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਲੋਕ ਕਾਫੀ ਚਿੰਤਤ ਹਨ। ਬੀਤੀ ਅੱਧੀ ਰਾਤ ਨੂੰ ਚੋਰਾਂ ਨੇ ਆਦਰਸ਼ ਨਗਰ ਫ਼ਿਰੋਜ਼ਪੁਰ ਸ਼ਹਿਰ ਦੀ ਕੋਠੀ ਨੰਬਰ 30 ਵਿੱਚ ਇੱਕ ਨਾਮੀ ਨੌਜਵਾਨ ਵਕੀਲ ਦੇ ਘਰ ਦਾਖ਼ਲ ਹੋ ਕੇ ਦੋ ਮੋਬਾਈਲ ਫ਼ੋਨ ਅਤੇ ਨਕਦੀ ਚੋਰੀ ਕਰ ਲਈ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਗੌਰਵ ਨੰਦਰਾਯੋਗ ਪੁੱਤਰ ਨਰਿੰਦਰ ਕੁਮਾਰ ਨੰਦਰਾਯੋਗ ਨੇ ਦੱਸਿਆ ਕਿ ਜਦੋਂ ਉਹ ਅਤੇ ਉਸ ਦਾ ਪਰਿਵਾਰ ਸੁੱਤੇ ਪਏ ਸਨ ਤਾਂ ਚੋਰ ਉਸ ਦੇ ਕਮਰੇ ਵਿਚ ਦਾਖਲ ਹੋ ਕੇ ਉਸ ਦਾ ਸੈਮਸੰਗ ਐੱਸ22 ਮੋਬਾਈਲ ਫੋਨ ਅਤੇ ਉਸ ਦੀ ਪਤਨੀ ਚੇਤਨਾ (ਅਧਿਆਪਕ, ਸਰਕਾਰੀ ਸਕੂਲ, ਸ਼ੇਰਖਾਨ) ਦਾ ਸੈਮਸੰਗ ਐੱਸ20 ਐੱਫ.ਈ. ਫੋਨ ਤੇ ਪਤਨੀ ਦਾ ਪਰਸ ‘ਚੋਂ ਕਰੀਬ 10/12 ਹਜ਼ਾਰ ਰੁਪਏ ਦਾ ਮੋਬਾਈਲ ਚੋਰੀ ਹੋ ਗਿਆ।ਉਸ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ‘ਤੇ ਦੇਖਿਆ ਕਿ ਇੱਕ ਨਕਾਬਪੋਸ਼ ਚੋਰ ਜਿਸ ਨੇ ਚੈੱਕ ਕਮੀਜ਼ ਅਤੇ ਨੀਲੀ ਜੀਨ ਪੈਂਟ ਪਾਈ ਹੋਈ ਸੀ, ਉਸ ਨੇ ਪੌੜੀਆਂ ਉਤਰ ਕੇ ਕਰੀਬ 1:35 ਵਜੇ ਘਰ ‘ਚ ਦਾਖਲ ਹੋ ਕੇ 1:35 ‘ਤੇ ਚੋਰੀ ਕਰ ਲਈ।