ਮੋਹਾਲੀ : ਮੋਹਾਲੀ ‘ਚ ਇੱਕ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮੋਹਾਲੀ ਦੇ ਢਕੋਲੀ ‘ਚ ਇਕ ਘਰ ਦਾ ਅੱਧਾ ਹਿੱਸਾ ਢਹਿ ਗਿਆ। ਦੱਸਿਆ ਜਾ ਰਿਹਾ ਹੈ ਕਿ ਘਰ ‘ਚ ਵੱਡੀਆਂ ਤਰੇੜਾਂ ਆ ਗਈਆਂ ਅਤੇ ਪਲਕ ਝਪਕਦਿਆਂ ਹੀ ਮਕਾਨ ਮਲਬੇ ‘ਚ ਤਬਦੀਲ ਹੋ ਗਿਆ।

ਖੁਸ਼ਕਿਸਮਤੀ ਨਾਲ ਇਸ ਦੌਰਾਨ ਪਰਿਵਾਰ ਦਾ ਕੋਈ ਵੀ ਮੈਂਬਰ ਘਰ ਵਿੱਚ ਮੌਜੂਦ ਨਹੀਂ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇਹ ਘਰ ਢਕੋਲੀ ਵਿੱਚ ਇੱਕ ਡਰੇਨ ਦੇ ਕੰਢੇ ਬਣਿਆ ਹੋਇਆ ਸੀ। ਕੁਝ ਹੀ ਸਕਿੰਟਾਂ ਵਿੱਚ ਅੱਧਾ ਘਰ ਢਹਿ ਗਿਆ। ਫਿਲਹਾਲ ਕਿਸੇ ਜਾਨੀ ਨੁਕਸਾਨ ਦਾ ਕੋਈ ਖਤਰਾ ਨਹੀਂ ਹੈ।
