ਲੁਧਿਆਣਾ : ਅੱਜ ਇਹ ਅਫਵਾਹ ਫੈਲੀ ਕਿ ਲੁਧਿਆਣਾ ਦੇ ਪਿੰਡ ਪਾਇਲ ਦੇ ਨੇੜੇ ਜਰਖੜੀ ਲਸਾੜਾ ਇਲਾਕੇ ਵਿੱਚ ਇੱਕ ਚੀਤਾ ਦੇਖਿਆ ਗਿਆ ਹੈ, ਜਿਸ ਤੋਂ ਬਾਅਦ ਜੰਗਲਾਤ ਜੰਗਲੀ ਜੀਵ ਵਿਭਾਗ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਜਾਨਵਰ ਬਿੱਲੀ ਪਰਿਵਾਰ ਨਾਲ ਸਬੰਧਤ ਹੈ ਬਾਇਓਕੈਟ ਵਜੋਂ ਜਾਣਿਆ ਜਾਂਦਾ ਹੈ।
ਲੋਕਾਂ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਨੇ ਚੀਤੇ ਨੂੰ ਦੇਖਿਆ ਹੈ ਪਰ ਚੀਤੇ ਦੇ ਪੈਰਾਂ ਦੇ ਨਿਸ਼ਾਨ ਨਹੀਂ ਮਿਲੇ ਹਨ। ਪੂਰੀ ਜਾਂਚ ਕਰਨ ‘ਤੇ ਬਿੱਲੀ ਦੇ ਪੈਰਾਂ ਦੇ ਨਿਸ਼ਾਨ ਮਿਲੇ ਹਨ। ਲੁਧਿਆਣਾ ਦੇ ਜੰਗਲੀ ਜੀਵ ਵਿਭਾਗ ਦੇ ਰੇਂਜ ਅਫਸਰ ਨਰਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਵੱਲੋਂ ਇੱਕ ਵੀਡੀਓ ਭੇਜੀ ਗਈ ਹੈ, ਜਿਸ ਵਿੱਚ ਇੱਕ ਜੰਗਲੀ ਬਿੱਲੀ ਦਿਖਾਈ ਦੇ ਰਹੀ ਹੈ ਨਾ ਕਿ ਚੀਤਾ।