ਦੁਰਘਟਨਾਵਾਂ
ਲੁਧਿਆਣਾ ‘ਚ ਦਰਦਨਾਕ ਸੜਕ ਹਾਦਸਾ, ਤੇਜ਼ ਰਫਤਾਰ ਸਕੂਲ ਬੱਸ ਨੇ ਨੌਜਵਾਨ ਨੂੰ ਕੁਚਲਿਆ
Published
7 months agoon
By
Lovepreet
ਲੁਧਿਆਣਾ: ਮਹਾਨਗਰ ਵਿੱਚ ਇੱਕ ਦਰਦਨਾਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਢੰਡਾਰੀ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਢੰਡਾਰੀ ਨੇੜੇ ਗਲਤ ਸਾਈਡ ਤੋਂ ਆ ਰਹੀ ਇਕ ਸਕੂਲੀ ਬੱਸ ਨੇ ਡਿਊਟੀ ‘ਤੇ ਜਾ ਰਹੇ ਵਿਅਕਤੀ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ‘ਤੇ ਮੌਜੂਦ ਲੋਕਾਂ ਦੇ ਸਾਹ ਰੁਕ ਗਏ। ਮ੍ਰਿਤਕ ਦੀ ਪਛਾਣ ਰਾਮ ਵਿਲਾਸ ਵਾਸੀ ਅੰਬੇਡਕਰ ਨਗਰ ਵਜੋਂ ਹੋਈ ਹੈ।ਹਾਦਸੇ ਤੋਂ ਬਾਅਦ ਲੋਕਾਂ ਨੇ ਬੱਸ ਡਰਾਈਵਰ ਨੂੰ ਕਾਬੂ ਕਰ ਲਿਆ, ਜਿਸ ਨੂੰ ਥਾਣੇ ਲਿਜਾਇਆ ਗਿਆ। ਪਰ ਖ਼ਬਰਾਂ ਮਿਲ ਰਹੀਆਂ ਹਨ ਕਿ ਥਾਣਾ ਗਿਆਸਪੁਰਾ ਦੀ ਪੁਲਿਸ ਨੇ ਥੋੜ੍ਹੇ ਸਮੇਂ ਬਾਅਦ ਹੀ ਬਿਨਾਂ ਕੋਈ ਕਾਰਵਾਈ ਕੀਤੇ ਡਰਾਈਵਰ ਨੂੰ ਛੱਡ ਦਿੱਤਾ ਹੈ, ਜਿਸ ਤੋਂ ਬਾਅਦ ਲੋਕਾਂ ‘ਚ ਰੋਸ ਹੈ |
ਮ੍ਰਿਤਕ ਦੇ ਭਰਾ ਸੁਮਿਤ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਸ ਦਾ ਭਰਾ ਡਿਊਟੀ ‘ਤੇ ਜਾ ਰਿਹਾ ਸੀ ਤਾਂ ਗਲਤ ਸਾਈਡ ਤੋਂ ਆ ਰਹੀ ਇਕ ਸਕੂਲੀ ਬੱਸ ਨੇ ਉਸ ਦੇ ਭਰਾ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਜ਼ਖਮੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ ‘ਚ ਉਸ ਦੇ ਭਰਾ ਦੀ ਮੌਤ ਹੋ ਗਈ . ਪੁਲੀਸ ਦੀ ਢਿੱਲਮੱਠ ਤੋਂ ਬਾਅਦ ਪਰਿਵਾਰ ਸਮੇਤ ਇਲਾਕੇ ਦੇ ਲੋਕਾਂ ਵਿੱਚ ਰੋਸ ਹੈ।ਉਧਰ, ਜਾਂਚ ਅਧਿਕਾਰੀ ਬੇਅੰਤ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ, ਉਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।
You may like
-
ਇੱਕ ਨੌਜਵਾਨ ਦੀ ਸੁਪਰਫਾਸਟ ਐਕਸਪ੍ਰੈਸ ਟ੍ਰੇਨ ਦੀ ਟੱਕਰ ਨਾਲ ਮੌ/ਤ, ਹਾਦਸਾ ਜਾਂ ਖੁਦਕੁਸ਼ੀ?
-
ਆਪਣੇ ਦੋਸਤ ਨਾਲ ਗੁਰਦੁਆਰਾ ਸਾਹਿਬ ਸੇਵਾ ਕਰਨ ਗਏ ਨੌਜਵਾਨ ਦੀ ਮੌ/ਤ, ਪਰਿਵਾਰ ਨੇ ਲਗਾਏ ਦੋਸ਼
-
ਕੈਦੀ ਨੂੰ ਮਿਲਣ ਆਏ ਇੱਕ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ , ਮਾਮਲਾ ਤੁਹਾਨੂੰ ਕਰ ਦੇਵੇਗਾ ਹੈਰਾਨ
-
ਨੌਜਵਾਨ ਨੂੰ ਝਗੜਾ ਸੁਲਝਾਉਣਾ ਪਿਆ ਮਹਿੰਗਾ, ਹੁਣ ਉਹ ਇਨਸਾਫ਼ ਦੀ ਲਗਾ ਰਿਹਾ ਗੁਹਾਰ
-
ਸਟੇਸ਼ਨ ‘ਤੇ ਖੜ੍ਹੀ ਮਾਲ ਗੱਡੀ ‘ਚੋਂ ਇਸ ਹਾਲਤ ‘ਚ ਮਿਲਿਆ ਨੌਜਵਾਨ, ਫੈਲੀ ਸਨਸਨੀ
-
ਚੱਲਦੀ ਟਰੇਨ ‘ਚੋਂ ਉਤਰ ਰਿਹਾ ਸੀ ਨੌਜਵਾਨ, ਪੁਲਸ ਨੇ ਫੜਿਆ ਤਾਂ ਗਏ ਹੋਸ਼ ਉੱਡ