ਲੁਧਿਆਣਾ : ਸੰਗੀਤ ਸਿਨੇਮਾ ਨੇੜੇ ਪ੍ਰਤਾਪ ਚੌਕ ਇਲਾਕੇ ਵਿੱਚ ਮੋਬਾਈਲ ਟਾਵਰ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੁਪਹਿਰ ਸਮੇਂ ਮੋਬਾਈਲ ਟਾਵਰ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਵਪਾਰਕ ਇਮਾਰਤ ‘ਤੇ ਲੱਗੇ ਟਾਵਰ ਦੀ ਕੇਬਲ ‘ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਇਸ ਦੌਰਾਨ ਮੋਬਾਈਲ ਟਾਵਰ ਦਾ ਟਰਾਂਸਫਾਰਮਰ ਸੜ ਗਿਆ।