ਦੁਰਘਟਨਾਵਾਂ
ਪੰਜਾਬ ਦੇ ਮਸ਼ਹੂਰ ਤੀਰਥ ਅਸਥਾਨ ‘ਤੇ ਵਾਪਰਿਆ ਦ. ਰਦਨਾਕ ਹਾ/ਦਸਾ
Published
8 months agoon
By
Lovepreet
ਸੁਲਤਾਨਪੁਰ ਲੋਧੀ : ਨੌਜਵਾਨ ਚਿੱਤਰਕਾਰ ਸੁਖਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮੁਹੱਲਾ ਕਾਜ ਬਾਗ ਸੁਲਤਾਨਪੁਰ ਲੋਧੀ ਦੀ ਇਤਿਹਾਸਕ ਗੁਰਦੁਆਰੇ ਨੇੜੇ ਬਣ ਰਹੇ ਮੂਲ ਮੰਤਰ ਤੀਰਥ ਅਸਥਾਨ ਦੇ ਗੁੰਬਦ ਤੋਂ ਅਚਾਨਕ ਫਿਸਲ ਕੇ ਡਿੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸ਼੍ਰੀ ਸੰਤਘਾਟ ਸੁਲਤਾਨਪੁਰ ਲੋਧੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸੇਵਾਮੁਕਤ ਸਕੱਤਰ ਭਾਈ ਚੰਨਣ ਸਿੰਘ ਦੀਪੇਵਾਲਾ ਨੇ ਦੱਸਿਆ ਕਿ ਗੁਰਦੁਆਰਾ ਸੰਤਘਾਟ ਸਾਹਿਬ ਸੁਲਤਾਨਪੁਰ ਲੋਧੀ ਨੇੜੇ ਪਵਿੱਤਰ ਨਦੀ ਦੇ ਕੰਢੇ ਪਵਿੱਤਰ ਮੂਲ ਮੰਤਰ ਤੀਰਥ ਅਸਥਾਨ ਦੀ ਬਹੁ-ਮੰਜ਼ਿਲਾ ਇਮਾਰਤ ਉਸਾਰੀ ਜਾ ਰਹੀ ਹੈ।ਜਿਸ ਦੀ ਕਾਰ ਸੇਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੇਵਾਦਾਰ ਜਥਾ ਬਰਮਿੰਘਮ ਕਿਲਾ ਅਨੰਦਗੜ੍ਹ ਸਾਹਿਬ ਦੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੀਰਥ ਅਸਥਾਨ ‘ਤੇ ਪੇਂਟਿੰਗ ਦੀ ਸੇਵਾ ਦਾ ਠੇਕਾ ਇਕ ਠੇਕੇਦਾਰ ਕੋਲ ਹੈ, ਜਿਸ ਨੇ ਉਕਤ ਨੌਜਵਾਨ ਸੁਖਵਿੰਦਰ ਸਿੰਘ ਨੂੰ ਰੋਜ਼ਾਨਾ ਦੇ ਆਧਾਰ ‘ਤੇ ਪੇਂਟਿੰਗ ਦਾ ਕੰਮ ਵੀ ਲਗਾਇਆ ਸੀ | ਉਨ੍ਹਾਂ ਦੱਸਿਆ ਕਿ ਅੱਜ ਗੁੰਬਦ ਨੇੜੇ ਕੋਈ ਕੰਮ ਚੱਲ ਰਿਹਾ ਸੀ, ਪਤਾ ਨਹੀਂ ਕਿਵੇਂ ਇਹ 25 ਸਾਲਾ ਨੌਜਵਾਨ ਗੁੰਬਦ ਦੇ ਉੱਪਰਲੇ ਹਿੱਸੇ ‘ਤੇ ਚੜ੍ਹ ਗਿਆ ਅਤੇ ਪੈਰ ਤਿਲਕਣ ਕਾਰਨ ਉਹ ਉੱਪਰੋਂ ਹੇਠਾਂ ਡਿੱਗ ਗਿਆ |
ਗੁਰਦੁਆਰਾ ਸੰਤਘਾਟ ਸਾਹਿਬ ਵਿਖੇ ਮਹਾਂਪੁਰਸ਼ਾਂ ਦੀ ਚੱਲ ਰਹੀ ਕਾਰ ਸੇਵਾ ਦੀ ਦੇਖ-ਰੇਖ ਕਰ ਰਹੇ ਭਾਈ ਚੰਨਣ ਸਿੰਘ ਦੀਪੇਵਾਲ ਨੇ ਦੱਸਿਆ ਕਿ ਨੌਜਵਾਨ ਸੁਖਵਿੰਦਰ ਸਿੰਘ ਦੀ ਹੇਠਾਂ ਡਿੱਗਦੇ ਹੀ ਮੌਤ ਹੋ ਗਈ, ਜਿਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ ਅਤੇ ਵਾਰਸਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ।
You may like
-
ਪੰਜਾਬ ਦੇ ਡਾਕਟਰਾਂ ਲਈ ਸਰਕਾਰ ਦਾ ਵੱਡਾ ਐਲਾਨ, 13 ਮਈ ਆਖਰੀ ਤਾਰੀਖ…
-
ਮੁੱਖ ਮੰਤਰੀ ਮਾਨ ਨੇ ਇੱਕ ਮਹੀਨੇ ਵਿੱਚ ਤੀਜੀ ਵਾਰ ਬੁਲਾਈ ਕੈਬਨਿਟ ਮੀਟਿੰਗ
-
ਵਿਆਹ ਦੇ 5 ਮਹੀਨਿਆਂ ਬਾਅਦ, ਪਤਨੀ ਨੇ ਆਪਣੇ ਫੌਜੀ ਪਤੀ ਤੋਂ ਤੰਗ ਆ ਕੇ ਚੁੱਕਿਆ ਇਹ ਕਦਮ…..
-
ਪੰਜਾਬ ਵਿੱਚ ਦੁਕਾਨਾਂ ਬੰਦ! ਲੋਕ ਸੜਕਾਂ ‘ਤੇ ਉਤਰੇ… ਪੜ੍ਹੋ ਪੂਰੀ ਖ਼ਬਰ
-
ਪੰਜਾਬ ‘ਚ ਭਾਰੀ ਗਰਮੀ, ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਘਰੋਂ ਨਿਕਲਣਾ ਮੁਸ਼ਕਲ, ਮੌਸਮ ਦੀ ਪੂਰੀ ਭਵਿੱਖਬਾਣੀ ਪੜ੍ਹੋ…
-
ਪਹਿਲਗਾਮ ਹਮਲੇ ਤੋਂ ਬਾਅਦ ਪੰਜਾਬ ਹਾਈ ਅਲਰਟ ‘ਤੇ, ਅਧਿਕਾਰੀਆਂ ਨੂੰ ਦਿੱਤੇ ਸਖ਼ਤ ਆਦੇਸ਼