ਲੁਧਿਆਣਾ ਨਿਊਜ਼
ਗਲਾਡਾ ਵੱਲੋਂ ਮਹਾਨਗਰ ‘ਚ ਵੱਡੀ ਕਾਰਵਾਈ, 5 ਨਾਜਾਇਜ਼ ਕਾਲੋਨੀਆਂ ਢਾਹੀਆਂ
Published
8 months agoon
By
Lovepreet
ਲੁਧਿਆਣਾ: ਨਾਜਾਇਜ਼ ਕਾਲੋਨੀਆਂ ‘ਤੇ ਸ਼ਿਕੰਜਾ ਕੱਸਦੇ ਹੋਏ ਮੁੱਖ ਪ੍ਰਸ਼ਾਸਕ ਗਲਾਡਾ ਸੰਦੀਪ ਰਿਸ਼ੀ ਨੇ ਕਿਹਾ ਕਿ ਗੈਰ-ਕਾਨੂੰਨੀ ਅਤੇ ਗੈਰ ਯੋਜਨਾਬੱਧ ਉਸਾਰੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਗੈਰ ਕਾਨੂੰਨੀ ਕਲੋਨੀਆਂ ਵਿੱਚ ਸਸਤੇ ਪਲਾਟ ਵੇਚਣ ਦੀ ਆੜ ਵਿੱਚ ਕਾਨੂੰਨੀ ਮਾਨਤਾ ਅਤੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਭੋਲੇ-ਭਾਲੇ ਵਸਨੀਕਾਂ ਨਾਲ ਧੋਖਾਧੜੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।
ਅੱਜ ਗਲਾਡਾ ਵੱਲੋਂ ਮਹਾਂਨਗਰ ਵਿੱਚ 5 ਨਾਜਾਇਜ਼ ਕਲੋਨੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਅੱਜ ਲੁਧਿਆਣਾ ਦੇ ਪਿੰਡ ਮਹਿਮੂਦਪੁਰਾ, ਮਾਣਕਵਾਲ ਅਤੇ ਗਿੱਲ ਵਿੱਚ ਸੜਕਾਂ, ਚਾਰਦੀਵਾਰੀ, ਰਸਤਾ, ਸਟਰੀਟ ਲਾਈਟਾਂ, ਸੀਵਰੇਜ ਦੇ ਮੈਨਹੋਲ ਅਤੇ ਹੋਰ ਨਾਜਾਇਜ਼ ਉਸਾਰੀਆਂ ਅਤੇ ਗੈਰ-ਕਾਨੂੰਨੀ ਕਲੋਨੀਆਂ ਦੇ ਢਾਂਚੇ ਨੂੰ ਢਾਹ ਦਿੱਤਾ ਗਿਆ।ਇਹ ਨਾਜਾਇਜ਼ ਕਲੋਨੀਆਂ ਪਿੰਡ ਮਹਿਮੂਦਪੁਰਾ, ਮਾਣਕਵਾਲ ਅਤੇ ਗਿੱਲ ਵਿੱਚ ਸਥਿਤ ਸਨ। ਜਦੋਂ ਡਿਵੈਲਪਰਾਂ ਨੇ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਨਾਜਾਇਜ਼ ਉਸਾਰੀ ਦਾ ਕੰਮ ਬੰਦ ਨਾ ਕੀਤਾ ਤਾਂ ਵਿਸ਼ੇਸ਼ ਟੀਮ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ, ਜੋ ਬਿਨਾਂ ਵਿਰੋਧ ਦੇ ਸਫ਼ਲ ਰਹੀ। ਗਲਾਡਾ ਆਉਣ ਵਾਲੇ ਹਫ਼ਤਿਆਂ ਵਿੱਚ ਸ਼ੁਰੂਆਤੀ ਪੜਾਅ ਵਿੱਚ ਗੈਰ-ਕਾਨੂੰਨੀ ਕਲੋਨੀਆਂ ਨੂੰ ਰੋਕਣ ਲਈ ਅਜਿਹੀਆਂ ਹੋਰ ਮੁਹਿੰਮਾਂ ਦੀ ਯੋਜਨਾ ਬਣਾ ਰਿਹਾ ਹੈ।
ਗਲਾਡਾ ਦੇ ਮੁੱਖ ਪ੍ਰਸ਼ਾਸਕ ਨੇ ਆਮ ਲੋਕਾਂ ਨੂੰ ਗੈਰ-ਕਾਨੂੰਨੀ ਕਲੋਨੀਆਂ ਵਿੱਚ ਜਾਇਦਾਦ/ਪਲਾਟ/ਇਮਾਰਤਾਂ ਨਾ ਖਰੀਦਣ ਦੀ ਅਪੀਲ ਕੀਤੀ ਕਿਉਂਕਿ ਗਲਾਡਾ ਵੱਲੋਂ ਕੋਈ ਵੀ ਸਹੂਲਤ ਜਿਵੇਂ ਕਿ ਵਾਟਰ ਸਪਲਾਈ, ਸੀਵਰੇਜ, ਬਿਜਲੀ ਕੁਨੈਕਸ਼ਨ, ਸਟਰੀਟ ਲਾਈਟਾਂ ਆਦਿ ਮੁਹੱਈਆ ਨਹੀਂ ਕਰਵਾਈ ਜਾਵੇਗੀ। ਉਨ੍ਹਾਂ ਦੁਆਰਾ ਪ੍ਰਵਾਨ ਕੀਤੇ ਨਕਸ਼ੇ ਗਲਾਡਾ ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਹਨ, ਜਿਨ੍ਹਾਂ ਨੂੰ ਸੰਭਾਵੀ ਖਰੀਦਦਾਰ ਕੋਈ ਵੀ ਜਾਇਦਾਦ ਖਰੀਦਣ ਤੋਂ ਪਹਿਲਾਂ ਚੈੱਕ ਕਰ ਸਕਦੇ ਹਨ।
You may like
-
ਰੇਲਵੇ ਸਟੇਸ਼ਨ ‘ਤੇ ਵੱਡੀ ਕਾਰਵਾਈ, ਮੋਬਾਈਲ ਵਿੰਗ ਨੇ 34 ਪੇਟੀਆਂ ਕੀਤੀਆਂ ਬਰਾਮਦ
-
ਮਹਾਨਗਰ ‘ਚ ਕੋਚ ਦੀ ਇਹ ਕਰਤੂਤ ਨੇ ਉਡਾਏ ਹੋਸ਼, ਗ੍ਰਿਫਤਾਰ
-
ਮਹਾਨਗਰ ‘ਚ ਅੱਜ ਰਹੇਗੀ ਬਿਜਲੀ ਬੰਦ, ਜਾਣੋ ਕਿੱਥੇ ਅਤੇ ਕਿੰਨੇ ਘੰਟੇ ਲੱਗੇਗਾ ਬਿਜਲੀ ਕੱਟ
-
ਮਾਈਨਿੰਗ ਵਿਭਾਗ ਦੀ ਵੱਡੀ ਕਾਰਵਾਈ, ਜੰਮੂ-ਕਸ਼ਮੀਰ ਤੋਂ ਗੈਰ-ਕਾਨੂੰਨੀ ਢੰਗ ਨਾਲ ਰੇਤਾ-ਬੱਜਰੀ ਲੈ ਕੇ ਜਾ ਰਹੇ ਟਰੱਕ ਜ਼ਬਤ
-
ਗਲਾਡਾ ਦੀ ਨਜਾਇਜ਼ ਕਾਲੋਨੀਆਂ ਖਿਲਾਫ ਵੱਡੀ ਕਾਰਵਾਈ
-
ਨਗਰ ਨਿਗਮ ਦੀ ਵੱਡੀ ਕਾਰਵਾਈ, ਸ਼ਹਿਰ ਦੇ ਇਨ੍ਹਾਂ ਇਲਾਕਿਆਂ ‘ਚ 19 ਨਾਜਾਇਜ਼ ਉਸਾਰੀਆਂ ਢਾਹੀਆਂ