ਲੁਧਿਆਣਾ : ਭਾਜਪਾ ਦੇ ਸੰਗਠਨ ਮੰਤਰੀ ਸ੍ਰੀਨਿਵਾਸਲੂ ਅੱਜ ਲੁਧਿਆਣਾ ਪੁੱਜੇ। ਦਰਅਸਲ ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਮੈਂਬਰਸ਼ਿਪ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿੱਚ ਮੰਤਰੀ ਸ੍ਰੀਨਿਵਾਸਲੂ ਹਿੱਸਾ ਲੈ ਰਹੇ ਹਨ। ਦੁਪਹਿਰ ਕਰੀਬ 12 ਵਜੇ ਮੰਤਰੀ ਭਾਜਪਾ ਦਫ਼ਤਰ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਵਰਕਰਾਂ ਅਤੇ ਸੀਨੀਅਰ ਜ਼ਿਲ੍ਹਾ ਆਗੂਆਂ ਨਾਲ ਮੁਲਾਕਾਤ ਕਰਨਗੇ। ਪਤਾ ਲੱਗਾ ਹੈ ਕਿ ਉਹ 2 ਘੰਟੇ ਜ਼ਿਲ੍ਹਾ ਭਾਜਪਾ ਮੈਂਬਰਾਂ ਨਾਲ ਅਹਿਮ ਮੀਟਿੰਗ ਵੀ ਕਰਨਗੇ।