ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਨਾਂਦੇੜ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮੱਥਾ ਟੇਕਣਗੇ। ਦੱਸਿਆ ਜਾ ਰਿਹਾ ਹੈ ਕਿ ਸੀ.ਐੱਮ. ਮਾਨ ਦੁਪਹਿਰ 2 ਵਜੇ ਉੱਥੇ ਪਹੁੰਚਣਗੇ, ਜਿਸ ਤੋਂ ਬਾਅਦ ਉਹ 3 ਘੰਟੇ ਉੱਥੇ ਰੁਕਣਗੇ। ਜਦੋਂਕਿ ਸ਼ਾਮ 5 ਵਜੇ ਉਹ ਮੁੰਬਈ ਲਈ ਰਵਾਨਾ ਹੋਣਗੇ।