ਲੁਧਿਆਣਾ : ਕੇਂਦਰੀ ਜੇਲ ਦੀ ਸੁਰੱਖਿਆ ‘ਚ ਉਲੰਘਣ ਅਤੇ ਲਾਕ-ਅੱਪ ‘ਚੋਂ 5 ਮੋਬਾਇਲ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਸਹਾਇਕ ਸੁਪਰਡੈਂਟ ਹਰਬੰਸ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਪੁਲੀਸ ਜਾਂਚ ਅਧਿਕਾਰੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਕੈਦੀਆਂ ਕੋਲੋਂ ਮੋਬਾਈਲ ਬਰਾਮਦ ਹੋਏ ਹਨ, ਉਨ੍ਹਾਂ ਦੀ ਪਛਾਣ ਗੋਇਲ ਕੁਮਾਰ, ਰਛਪਾਲ ਸਿੰਘ, ਬਲਜਿੰਦਰ ਸਿੰਘ, ਅਸ਼ੀਸ਼ ਜੈਕਬ ਅਤੇ ਸ਼ਿਵਮ ਵਜੋਂ ਹੋਈ ਹੈ।