ਬੰਗਾ : ਪੰਜਾਬ ਦੇ ਬੰਗਾ ‘ਚ ਮੁੰਕਦਪੁਰ ਰੋਡ ‘ਤੇ ਸਥਿਤ ਬਜਾਜ ਰਿਜ਼ੋਰਟ ‘ਚ ਵਿਆਹ ਸਮਾਗਮ ‘ਚ ਉਸ ਸਮੇਂ ਮਾਤਮ ਦਾ ਮਾਹੌਲ ਬਣ ਗਿਆ, ਜਦੋਂ ਲਾੜੀ ਨੂੰ ਮਾਲਾ ਪਹਿਨਾਉਣ ਤੋਂ ਬਾਅਦ ਸਟੇਜ ‘ਤੇ ਡਿੱਗ ਕੇ ਲਾੜੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਾੜੇ ਵਿਪਨ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਨਿਊ ਗਾਂਧੀ ਨਗਰ ਬੰਗਾ ਵਜੋਂ ਹੋਈ ਹੈ।
ਉਕਤ ਘਟਨਾ ਉਸ ਸਮੇਂ ਵਾਪਰੀ ਜਦੋਂ ਉਕਤ ਮੈਰਿਜ ਪੈਲੇਸ ‘ਚ ਜੈਮਾਲਾ ਸਮਾਰੋਹ ਚੱਲ ਰਿਹਾ ਸੀ। ਲਾੜੀ ਦੇ ਗਲੇ ਵਿੱਚ ਮਾਲਾ ਪਾਉਣ ਤੋਂ ਬਾਅਦ ਉਕਤ ਨੌਜਵਾਨ ਫੋਟੋ ਖਿਚਵਾਉਣ ਲੱਗਾ ਅਤੇ ਅਚਾਨਕ ਸਟੇਜ ‘ਤੇ ਡਿੱਗ ਪਿਆ। ਵਿਆਹ ਵਿੱਚ ਸ਼ਾਮਲ ਹੋਣ ਵਾਲੇ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਨੇ ਉਸ ਨੂੰ ਤੁਰੰਤ ਮੁਕੰਦਪੁਰ ਦੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਚੈੱਕ ਕਰਨ ਮਗਰੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੌਜਵਾਨ 2012 ਵਿੱਚ ਅਮਰੀਕਾ ਗਿਆ ਸੀ ਅਤੇ ਪੀ.ਆਰ. ਵਿਆਹ ਕਰਵਾਉਣ ਤੋਂ ਬਾਅਦ ਉਹ ਭਾਰਤ ਆ ਗਿਆ । ਇਸ ਘਟਨਾ ਕਾਰਨ ਦੋਵਾਂ ਪਰਿਵਾਰਾਂ ਵਿੱਚ ਸੋਗ ਦਾ ਮਾਹੌਲ ਹੈ।