ਮੁੱਲਾਂਪੁਰ ਦਾਖਾ : ਬੀਤੀ ਰਾਤ ਕੁਝ ਅਣਪਛਾਤੇ ਚੋਰਾਂ ਨੇ ਦਵਿੰਦਰ ਸਿੰਘ ਪੁੱਤਰ ਸੰਤਾ ਸਿੰਘ ਸਾਬਕਾ ਸੀਨੀਅਰ ਪੁਲਸ ਕਪਤਾਨ ਦੇ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਸੁਨਾਮ ਗਿਆ ਹੋਇਆ ਸੀ। ਚੋਰ ਘਰ ਦੇ ਤਾਲੇ ਤੋੜ ਕੇ 11 ਲੱਖ ਰੁਪਏ ਦੇ ਸੋਨੇ ਦੇ ਗਹਿਣੇ, 37 ਹਜ਼ਾਰ ਰੁਪਏ ਦੀ ਨਕਦੀ, ਬਿਨਾਂ ਸਿਲਾਈ ਸੂਟ, ਐਲ.ਸੀ.ਡੀ., ਹੈਸ ਸਿਲੰਡਰ, ਬਰਤਨ ਅਤੇ ਵਿਸਕੀ ਦੀਆਂ ਤਿੰਨ ਬੋਤਲਾਂ ਲੈ ਕੇ ਫ਼ਰਾਰ ਹੋ ਗਏ। ਪਰਿਵਾਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਦੱਸ ਦੇਈਏ ਕਿ ਉਕਤ ਮਾਮਲੇ ਦੀ ਜਾਂਚ ਥਾਣਾ ਦਾਖਾ ਦੇ ਏ.ਐਸ.ਆਈ. ਤਰਸੇਮ ਸਿੰਘ ਕਰ ਰਹੇ ਹਨ।