ਪੰਜਾਬ ਨਿਊਜ਼
ਸਿਹਤ ਮੰਤਰੀ ਦਾ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ, ਕਹੀਆਂ ਇਹ ਗੱਲਾਂ
Published
10 months agoon
By
Lovepreet
ਚੰਡੀਗੜ੍ਹ : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਅੱਜ ਰੋਪੜ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਬਲੱਡ ਬੈਂਕ ਦੇ ਐਮਰਜੈਂਸੀ ਵਾਰਡ ਅਤੇ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ ਅਤੇ ਸਿਹਤ ਵਿਭਾਗ ਵਿੱਚ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਸਿਹਤ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਵਿੱਚ ਲਗਾਤਾਰ ਅਜਿਹੀਆਂ ਚੈਕਿੰਗ ਮੁਹਿੰਮਾਂ ਚਲਾ ਰਹੇ ਹਨ, ਤਾਂ ਜੋ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।
ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਦਾ ਰੋਪੜ ਦੇ ਸਰਕਾਰੀ ਹਸਪਤਾਲ ਦਾ 2 ਮਹੀਨਿਆਂ ਅੰਦਰ ਇਹ ਦੂਜਾ ਅਚਨਚੇਤ ਦੌਰਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵੀ ਕਮੀਆਂ ਨਜ਼ਰ ਆਈਆਂ ਸਨ। ਇਨ੍ਹਾਂ ਨੂੰ ਠੀਕ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਸਿਹਤ ਸਹੂਲਤਾਂ ਵਿੱਚ ਹੋਰ ਸੁਧਾਰ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਲਈ ਮਸ਼ੀਨ ਖਰੀਦੀ ਗਈ ਹੈ, ਜਿਸ ਦੀ ਕੀਮਤ 25 ਲੱਖ ਰੁਪਏ ਹੈ।ਜਦੋਂ ਬਰਸਾਤ ਦਾ ਮੌਸਮ ਹੁੰਦਾ ਹੈ ਤਾਂ ਡੇਂਗੂ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵੱਧ ਜਾਂਦੀ ਹੈ ਅਤੇ ਖੂਨ ਵਿੱਚ ਪਾਏ ਜਾਣ ਵਾਲੇ ਤੱਤਾਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਜਿਨ੍ਹਾਂ ਨੂੰ ਇੱਕ ਵਿਸ਼ੇਸ਼ ਮਸ਼ੀਨ ਰਾਹੀਂ ਹੀ ਵੱਖ ਕੀਤਾ ਜਾ ਸਕਦਾ ਹੈ।
You may like
-
16 ਜੂਨ ਨੂੰ ਹੋਵੇਗੀ UPSC ਦੀ ਪ੍ਰੀ-ਪ੍ਰੀਖਿਆ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ…
-
ਮੂਸੇਵਾਲਾ ਦੀ ਮਾਂ ਦੀ IVF ਰਿਪੋਰਟ ਬਾਰੇ ਪੁੱਛੇ ਜਾਣ ‘ਤੇ AAP ਦਾ ਬਿਆਨ, ਜਾਣੋ ਸਿਹਤ ਮੰਤਰੀ ਨੇ ਕੀ ਕਿਹਾ
-
ਜ਼ਿਲ੍ਹਾ ਹਸਪਤਾਲਾਂ ਵਿਚ ਜਲਦ ਸ਼ੁਰੂ ਹੋਵੇਗੀ ਕਾਰਡੀਅਕ ਅਤੇ ਨਿਊਰੋ ਸਰਜਰੀ- ਸਿਹਤ ਮੰਤਰੀ
-
ਸਿਵਲ ਹਸਪਤਾਲ ਦੇ ਤਿੰਨ ਅਧਿਕਾਰੀ ਮੁਅੱਤਲ – ਸਿਹਤ ਮੰਤਰੀ ਡਾ. ਬਲਬੀਰ ਸਿੰਘ
-
ਆਸ਼ਰਿਤਾਂ ਨੂੰ 2 ਲੱਖ ਰੁਪਏ, ਪੀੜ੍ਹਤਾਂ ਲਈ 50 ਹਜ਼ਾਰ ਤੇ ਮੁਫ਼ਤ ਇਲਾਜ ਦਾ ਐਲਾਨ :ਸਿਹਤ ਮੰਤਰੀ
-
ਵਿਧਾਨ ਸਭਾ ਸਪੀਕਰ ਅਤੇ ਸਿਹਤ ਮੰਤਰੀ ਵਲੋਂ ਭਗਤ ਪੂਰਨ ਸਿੰਘ ਦੇ ਜੱਦੀ ਪਿੰਡ ਦਾ ਵਿਸ਼ੇਸ਼ ਦੌਰਾ
