ਅਪਰਾਧ
ਵੈਸ਼ਨੋ ਦੇਵੀ ਤੋਂ ਆ ਰਹੀ ਵੰਦੇ ਭਾਰਤ ਟਰੇਨ ‘ਤੇ ਪੱਥਰਬਾਜ਼ੀ, ਯਾਤਰੀਆਂ ‘ਚ ਦਹਿਸ਼ਤ
Published
10 months agoon
By
Lovepreet
ਜਲੰਧਰ: ਰੇਲ ਗੱਡੀਆਂ ‘ਤੇ ਪਥਰਾਅ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਜੋ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਹਾਲ ਹੀ ‘ਚ ਫਗਵਾੜਾ ਨੇੜੇ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ ਕੀਤਾ ਗਿਆ ਸੀ, ਜਿਸ ਕਾਰਨ ਟਰੇਨ ਦੇ ਸ਼ੀਸ਼ੇ ਵੀ ਟੁੱਟ ਗਏ ਸਨ।
ਹੁਣ ਤਾਜ਼ਾ ਘਟਨਾ ਅਨੁਸਾਰ ਜਲੰਧਰ ਦੇ ਸੁੱਚੀਪਿੰਡ ਰੇਲਵੇ ਸਟੇਸ਼ਨ ਨੇੜੇ ਵੰਦੇ ਭਾਰਤ ਐਕਸਪ੍ਰੈਸ ‘ਤੇ ਪਥਰਾਅ ਕੀਤਾ ਗਿਆ। ਰੇਲਵੇ ਪੁਲਿਸ ਵੱਲੋਂ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਰੇਲ ਗੱਡੀ ‘ਤੇ ਪੱਥਰ ਨਹੀਂ ਵੱਜੇ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਗਿਆ। ਘਟਨਾ ਮੰਗਲਵਾਰ ਸ਼ਾਮ ਕਰੀਬ 7 ਵਜੇ ਦੀ ਹੈ।ਟਰੇਨ ਨੰਬਰ 22440 ਮਾਤਾ ਵੈਸ਼ਨੋ ਦੇਵੀ ਤੋਂ ਦੁਪਹਿਰ 2.55 ਵਜੇ ਨਵੀਂ ਦਿੱਲੀ ਵੱਲ ਜਾ ਰਹੀ ਸੀ। ਇਹ ਟਰੇਨ ਸ਼ਾਮ 5.30 ਵਜੇ ਪਠਾਨਕੋਟ ਤੋਂ ਰਵਾਨਾ ਹੋ ਕੇ ਲੁਧਿਆਣਾ ਵੱਲ ਜਾ ਰਹੀ ਸੀ। ਇਸ ਦੌਰਾਨ ਸ਼ਾਮ 7 ਵਜੇ ਦੇ ਕਰੀਬ ਜਲੰਧਰ ਦੇ ਸੁੱਚੀ ਪਿੰਡ ਵਿਖੇ ਰੇਲ ਗੱਡੀ ‘ਤੇ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਸਭ ਠੀਕ-ਠਾਕ ਹੋ ਗਿਆ, ਜਿਸ ਕਾਰਨ ਅਧਿਕਾਰੀਆਂ ਨੂੰ ਰਾਹਤ ਮਿਲੀ ਹੈ, ਪਰ ਘਟਨਾ ਨੂੰ ਲੈ ਕੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਰੇਲਵੇ ਪੁਲੀਸ ਵੱਲੋਂ ਮੁਲਜ਼ਮਾਂ ਤੱਕ ਪੁੱਜਣ ਲਈ ਯਤਨ ਕੀਤੇ ਜਾ ਰਹੇ ਹਨ। ਮੁਲਜ਼ਮਾਂ ਦੇ ਸੀ.ਸੀ.ਟੀ.ਵੀ. ਫੁਟੇਜ ਇਕੱਠੀ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਭੱਜ ਨਹੀਂ ਸਕਣਗੇ।ਜਾਪਦਾ ਹੈ ਕਿ ਰੇਲ ਗੱਡੀਆਂ ‘ਤੇ ਪਥਰਾਅ ਕਰਨ ਵਾਲੇ ਲੋਕ ਸਮਾਜ ‘ਚ ਅਰਾਜਕਤਾ ਪੈਦਾ ਕਰਨ ਲਈ ਸਰਗਰਮ ਹੋ ਗਏ ਹਨ ਪਰ ਸਬੰਧਿਤ ਵਿਭਾਗੀ ਅਧਿਕਾਰੀ ਅਜਿਹੇ ਲੋਕਾਂ ‘ਤੇ ਸਖ਼ਤ ਕਾਰਵਾਈ ਕਰ ਰਹੇ ਹਨ |
You may like
-
ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੱਡਾ ਹੰਗਾਮਾ, ਫਲਾਈਟ ਤੋਂ ਉਤਰਿਆ ਯਾਤਰੀਆਂ ਦਾ ਸਮਾਨ..
-
ਨਵਰਾਤਰੀ ‘ਤੇ ਯਾਤਰੀਆਂ ਨੂੰ ਵੱਡੀ ਰਾਹਤ, ਰੇਲਵੇ ਸਪੈਸ਼ਲ ਟਰੇਨਾਂ ਚਲਾਉਣ ਜਾ ਰਿਹਾ
-
ਪੰਜਾਬ ‘ਚ ਵੱਡਾ ਹਾਦਸਾ: ਯਾਤਰੀਆਂ ਨਾਲ ਭਰੀ ਬੱਸ ਪਲਟੀ , ਪਿਆ ਚੀਕ-ਚਿਹਾੜਾ
-
ਪੰਜਾਬ ਵਿਧਾਨ ਸਭਾ ‘ਚ ਗੂੰਜਿਆ ਸਰਕਾਰੀ ਬੱਸਾਂ ਦਾ ਮੁੱਦਾ, ਸਫਰ ਕਰਨ ਵਾਲੇ ਯਾਤਰੀ ਦੇਣ ਧਿਆਨ
-
ਟਰੇਨ ਯਾਤਰੀਆਂ ਨੂੰ 2 ਦਿਨਾਂ ਤੱਕ ਕਰਨਾ ਪੈ ਸਕਦਾ ਹੈ ਪਰੇਸ਼ਾਨੀ ਦਾ ਸਾਹਮਣਾ, ਜਾਣੋ ਕਾਰਨ
-
ਜਲੰਧਰ ‘ਚ ਸਵਾਰੀਆਂ ਨਾਲ ਭਰੀ ਬੱਸ ਦਾ ਹੋਇਆ ਭਿ/ਆਨਕ ਹਾ. ਦਸਾ