ਰੂਪਨਗਰ– ਜ਼ਿਲਾ ਰੂਪਨਗਰ ਦੇ ਮੋਰਿੰਡਾ-ਖਮਾਣੋਂ ਰੇਲਵੇ ਟ੍ਰੈਕ ‘ਤੇ ਇਕ ਅਣਪਛਾਤੇ ਨੌਜਵਾਨ ਦੀ ਰੇਲਗੱਡੀ ਦੀ ਲਪੇਟ ‘ਚ ਆਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਰੇਲਵੇ ਪੁਲੀਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਖਮਾਣੋਂ ਵਿੱਚ ਰਖਵਾਇਆ ਗਿਆ ਹੈ।
ਰੇਲਵੇ ਪੁਲਿਸ ਥਾਣਾ ਰੂਪਨਗਰ ਦੇ ਇੰਚਾਰਜ ਸ. ਆਈ ਸੁਗਰੀਵ ਚੰਦ ਨੇ ਦੱਸਿਆ ਕਿ ਬੀਤੀ ਰਾਤ 8.30 ਤੋਂ 8.45 ਦੇ ਦਰਮਿਆਨ ਇੱਕ 30-35 ਸਾਲ ਦੇ ਵਿਅਕਤੀ, ਜਿਸ ਨੇ ਕਰੀਮ ਰੰਗ ਦੀ ਧਾਰੀਦਾਰ ਕਮੀਜ਼ ਅਤੇ ਜੀਨਸ ਪਾਈ ਹੋਈ ਸੀ ਅਤੇ ਦਾੜ੍ਹੀ ਕੱਟੀ ਹੋਈ ਸੀ, ਦੀ ਰੇਲਵੇ ਗੱਡੀ ਨੰਬਰ 12412 ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਸਰਕਾਰੀ ਹਸਪਤਾਲ ਖਮਾਣੋਂ ਵਿਖੇ ਰਖਵਾਇਆ ਗਿਆ ਹੈ।