ਲੁਧਿਆਣਾ : ਪੰਜਾਬ ‘ਚ ਗੈਰ-ਕਾਨੂੰਨੀ ਤੌਰ ‘ਤੇ ਮੋਬਾਇਲ ਫੋਨ ਜ਼ਬਤ ਕਰਨ ਦਾ ਸਿਲਸਿਲਾ ਜਾਰੀ ਹੈ। ਲੁਧਿਆਣਾ ਦੀ ਕੇਂਦਰੀ ਜੇਲ ‘ਚ ਤਮਾਕੂ ਦੇ ਪੈਕਟ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਨ ਜੇਲ੍ਹ ਦੇ ਹੋਮ ਗਾਰਡ ਮੁਲਾਜ਼ਮਾਂ ’ਤੇ ਪੈਕਟ ਸੁੱਟਣ ਦੇ ਦੋਸ਼ ਲੱਗੇ ਹਨ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਹੋਮ ਗਾਰਡ ਮੁਲਾਜ਼ਮ ਸਮੇਤ 4 ਕੈਦੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦੇ ਤਫ਼ਤੀਸ਼ੀ ਅਫ਼ਸਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਇਸ ਦੌਰਾਨ 32 ਪੈਕੇਟ ਤਮਾਕੂ ਬਰਾਮਦ ਕੀਤਾ ਗਿਆ ਹੈ ।