– ਸ਼ੈਡੋ ਰਜਿਸਟਰਾਂ ਦੀ ਤੁਲਨਾ ਉਮੀਦਵਾਰਾਂ ਦੇ ਰਜਿਸਟਰਾਂ ਨਾਲ ਕੀਤੀ ਜਾਵੇਗੀ
ਲੁਧਿਆਣਾ, 29 ਮਈ – ਲੁਧਿਆਣਾ ਸੰਸਦੀ ਹਲਕੇ ਲਈ ਖਰਚਾ ਨਿਗਰਾਨ ਪੰਕਜ ਕੁਮਾਰ, ਆਈ.ਆਰ.ਐਸ. ਅਤੇ ਚੇਤਨ ਡੀ ਕਲਮਕਾਰ, ਆਈ.ਆਰ.ਐਸ. ਅੱਜ (30 ਮਈ ਨੂੰ) ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬੱਚਤ ਭਵਨ ਵਿਖੇ ਆਮ ਚੋਣਾਂ ਲੜ ਰਹੇ 43 ਉਮੀਦਵਾਰਾਂ ਵੱਲੋਂ ਤਿਆਰ ਰਜਿਸਟਰਾਂ ਦੀ ਤੀਜੀ ਜਾਂਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕਰਨਗੇ।
ਉਮੀਦਵਾਰਾਂ ਦੇ ਰਜਿਸਟਰਾਂ ਦੀ ਸ਼ੈਡੋ ਰਜਿਸਟਰਾਂ ਨਾਲ ਜਾਂਚ ਕੀਤੀ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਵੇਰਵਿਆਂ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਜਾਂ ਉਨ੍ਹਾਂ ਦੇ ਚੋਣ ਏਜੰਟਾਂ ਨੂੰ ਖਰਚਾ ਰਜਿਸਟਰ ਅਤੇ ਹੋਰ ਰਿਕਾਰਡ ਜਿਵੇਂ ਕਿ ਕੈਸ਼ ਬੁੱਕ, ਬੈਂਕ ਵਾਊਚਰ, ਬੈਂਕ ਸਟੇਟਮੈਂਟਾਂ ਅਤੇ ਸਾਰੇ ਖਾਤਿਆਂ ਦਾ ਰਿਕਾਰਡ ਜ਼ਰੂਰ ਲਿਆਉਣਾ ਚਾਹੀਦਾ ਹੈ।