ਲੁਧਿਆਣਾ : ਥਾਣਾ ਸਲੇਮ ਟਾਬਰੀ ਅਧੀਨ ਪੈਂਦੀ ਏਲਡੇਕੋ ਅਸਟੇਟ ਪੁਲਸ ਚੌਕੀ ਦੇ ਸਾਹਮਣੇ ਲੁਧਿਆਣਾ ਤੋਂ ਜਲੰਧਰ ਜਾ ਰਹੀ ਇਕ ਟਰਾਲੀ ਬੇਕਾਬੂ ਹੋ ਕੇ ਥ੍ਰੀਵ੍ਹੀਲਰ ਨਾਲ ਟਕਰਾ ਗਈ। ਇਸ ਤੋਂ ਬਾਅਦ ਟਰਾਲੀ ਫੁੱਟਪਾਥ ਤੋੜ ਕੇ ਸਰਵਿਸ ਲਾਈਨ ‘ਤੇ ਜਾ ਡਿੱਗੀ। ਮੌਕੇ ‘ਤੇ ਜਾਣਕਾਰੀ ਦਿੰਦੇ ਹੋਏ ਲੋਕਾਂ ਨੇ ਦੱਸਿਆ ਕਿ ਟਰਾਲੀ ਚਾਲਕ ਲੁਧਿਆਣਾ ਤੋਂ ਜਲੰਧਰ ਵੱਲ ਜਾ ਰਿਹਾ ਸੀ ਕਿ ਅਚਾਨਕ ਉਸ ਨੇ ਕੰਟਰੋਲ ਗੁਆ ਕੇ ਥ੍ਰੀ ਵ੍ਹੀਲਰ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਫੁੱਟਪਾਥ ਤੋੜ ਕੇ ਸਰਵਿਸ ਲਾਈਨ ‘ਤੇ ਆ ਗਿਆ। ਇਸ ਹਾਦਸੇ ਵਿੱਚ ਤਿੰਨ ਪਹੀਆ ਵਾਹਨ ਚਾਲਕ, ਟਰੱਕ ਡਰਾਈਵਰ ਅਤੇ ਕਲੀਨਰ ਸਮੇਤ ਤਿੰਨ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਫ਼ਿਲਹਾਲ ਪੁਲਿਸ ਹੋਰ ਜਾਂਚ ਕਰ ਰਹੀ ਹੈ।