ਲੁਧਿਆਣਾ : ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਚੋਣਾਂ ਦੇ ਮੱਦੇਨਜ਼ਰ 100 ਸਾਲਾ ਬਜ਼ੁਰਗ ਔਰਤ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਚੋਣ ਕਮਿਸ਼ਨ ਵੱਲੋਂ 100 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਘਰ ਜਾ ਕੇ ਵੋਟਾਂ ਪਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਜਿਸ ਤਹਿਤ ਅੱਜ ਪੀ.ਸੀ.ਐਸ ਅਧਿਕਾਰੀ ਡਾ.ਅੰਕੁਰ ਮਹਿੰਦਰੂ ਦੀ ਅਗਵਾਈ ਹੇਠ ਟੀਮ ਹੈਬੋਵਾਲ ਦੇ ਚੂਹੜਪੁਰ ਦੀ ਰਹਿਣ ਵਾਲੀ 100 ਸਾਲਾ ਬਜ਼ੁਰਗ ਔਰਤ ਮਾਇਆਵਤੀ ਦੇ ਘਰ ਪਹੁੰਚੀ। ਉੱਤਰੀ ਵਿਧਾਨ ਸਭਾ ਹਲਕੇ ਦੀ ਬਜ਼ੁਰਗ ਔਰਤ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਇਸੇ ਤਰ੍ਹਾਂ ਡੀ.ਈ.ਓ.-ਕਮ-ਡੀ.ਸੀ. ਸਾਕਸ਼ੀ ਸਾਹਨੀ ਨੇ ਅੱਜ ਦੁੱਗਰੀ (ਲੁਧਿਆਣਾ) ਦੇ ਫੇਜ਼ 2 ਖੇਤਰ ਵਿੱਚ 107 ਸਾਲਾ ਕਰਤਾਰ ਕੌਰ ਦੁਸਾਂਝ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕੀਤੀ। ਕਰਤਾਰ ਕੌਰ ਵੱਲੋਂ ਘਰ ਘਰ ਵੋਟਿੰਗ ਰਾਹੀਂ ਵੋਟ ਪਾਉਣ ਉਪਰੰਤ ਅੱਜ ਡੀ.ਈ.ਓ ਨੇ ਉਸ ਨੂੰ ਸ਼ਾਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।