ਫ਼ਿਰੋਜ਼ਪੁਰ : ਬੀਤੀ ਸ਼ਾਮ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ‘ਤੇ ਪਿੰਡ ਜੰਗੇ ਵਾਲਾ ਮੋੜ ਅਤੇ ਭੂਰਾ ਕਲਾਂ ਵਿਚਕਾਰ ਇੱਕ ਕੈਂਟਰ ਅਤੇ ਮੋਟਰਸਾਈਕਲ ਵਿਚਕਾਰ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਇੰਨਾ ਦਿਲ ਕੰਬਾਊ ਸੀ ਕਿ 3 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੌਰਾਨ ਮਰਨ ਵਾਲੇ ਤਿੰਨੇ ਭੈਣ-ਭਰਾ ਦੱਸੇ ਜਾਂਦੇ ਹਨ ਜੋ ਕਿ ਜੰਗੇ ਵਾਲਾ ਮੋੜ ਵਿਖੇ ਆਪਣੇ ਘਰ ਜਾ ਰਹੇ ਸਨ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ ਦੋ ਲੜਕੀਆਂ ਅਤੇ ਇੱਕ ਲੜਕਾ ਸ਼ਾਮਲ ਹੈ, ਜਿਨ੍ਹਾਂ ਦੇ ਮੋਟਰਸਾਈਕਲ ਨੂੰ ਇੱਕ ਕੈਂਟਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਤੋਂ ਬਾਅਦ ਪਰਿਵਾਰ ਦੀ ਹਾਲਤ ਵਿਗੜਦੀ ਨਜ਼ਰ ਨਹੀਂ ਆ ਰਹੀ ਹੈ।