ਦੁਰਘਟਨਾਵਾਂ
ਭਿਆ/ਨਕ ਸੜਕ ਹਾ.ਦਸੇ ਕਾਰਨ 2 ਘਰਾਂ ‘ਚ ਛਾਇਆ ਮਾਤ.ਮ
Published
1 year agoon
By
Lovepreet
ਦੀਨਾਨਗਰ : ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਪਿੰਡ ਕਰਵਲ ਦੇ ਦੋ ਨੌਜਵਾਨਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਣ ਕਾਰਨ ਹੋਏ ਇਕ ਵੱਡੇ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਕੁਮਾਰ ਪੁੱਤਰ ਪਰਸ਼ੋਤਮ ਲਾਲ ਅਤੇ ਲਵਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਦੋਵੇਂ ਵਾਸੀ ਕੜਵਲ ਆਪਣੇ ਮੋਟਰਸਾਈਕਲ ਨੰਬਰ ਪੀਬੀ 06 ਐਨ 5930 ‘ਤੇ ਸਵਾਰ ਹੋ ਕੇ ਗੁਰਦਾਸਪੁਰ ਸਾਈਡ ਤੋਂ ਪੰਡੋਰੀ ਰੋਡ ਨੂੰ ਜਾ ਰਹੇ ਸਨ।
ਜਦੋਂ ਮੋਟਰਸਾਈਕਲ ਸਵਾਰ ਪਿੰਡ ਲਖਨਪਾਲ ਦੇ ਮੋੜ ਨੇੜੇ ਪਹੁੰਚਿਆ ਤਾਂ ਅਚਾਨਕ ਮੋਟਰਸਾਈਕਲ ਆਪਣਾ ਸੰਤੁਲਨ ਗੁਆ ਬੈਠਾ ਅਤੇ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਇਆ। ਇਹ ਮੋਟਰਸਾਈਕਲ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਐਂਬੂਲੈਂਸ ਬੁਲਾ ਕੇ ਇਨ੍ਹਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚਾਇਆ।
ਜਿੱਥੇ ਇਨ੍ਹਾਂ ਨੌਜਵਾਨਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਤੁਹਾਨੂੰ ਇਹ ਵੀ ਦੱਸ ਦਈਏ ਕਿ ਮ੍ਰਿਤਕ ਨੌਜਵਾਨ ਸੰਦੀਪ ਕੁਮਾਰ ਆਪਣੇ ਪਿੱਛੇ ਪਤਨੀ, ਦੋ ਪੰਜ ਸਾਲਾ ਜੁੜਵਾ ਬੇਟੇ ਅਤੇ ਇੱਕ ਬੇਟੀ ਛੱਡ ਗਿਆ ਹੈ, ਜਦਕਿ ਦੂਜਾ ਮ੍ਰਿਤਕ ਨੌਜਵਾਨ ਲਵਪ੍ਰੀਤ ਸਿੰਘ ਅਜੇ ਬੈਚਲਰ ਸੀ। ਇਸ ਘਟਨਾ ਕਾਰਨ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
You may like
-
ਪੰਜਾਬ ਦੇ ਡਾਕਟਰਾਂ ਲਈ ਸਰਕਾਰ ਦਾ ਵੱਡਾ ਐਲਾਨ, 13 ਮਈ ਆਖਰੀ ਤਾਰੀਖ…
-
ਮੁੱਖ ਮੰਤਰੀ ਮਾਨ ਨੇ ਇੱਕ ਮਹੀਨੇ ਵਿੱਚ ਤੀਜੀ ਵਾਰ ਬੁਲਾਈ ਕੈਬਨਿਟ ਮੀਟਿੰਗ
-
ਵਿਆਹ ਦੇ 5 ਮਹੀਨਿਆਂ ਬਾਅਦ, ਪਤਨੀ ਨੇ ਆਪਣੇ ਫੌਜੀ ਪਤੀ ਤੋਂ ਤੰਗ ਆ ਕੇ ਚੁੱਕਿਆ ਇਹ ਕਦਮ…..
-
ਪੰਜਾਬ ਵਿੱਚ ਦੁਕਾਨਾਂ ਬੰਦ! ਲੋਕ ਸੜਕਾਂ ‘ਤੇ ਉਤਰੇ… ਪੜ੍ਹੋ ਪੂਰੀ ਖ਼ਬਰ
-
ਪੰਜਾਬ ‘ਚ ਭਾਰੀ ਗਰਮੀ, ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਘਰੋਂ ਨਿਕਲਣਾ ਮੁਸ਼ਕਲ, ਮੌਸਮ ਦੀ ਪੂਰੀ ਭਵਿੱਖਬਾਣੀ ਪੜ੍ਹੋ…
-
ਪਹਿਲਗਾਮ ਹਮਲੇ ਤੋਂ ਬਾਅਦ ਪੰਜਾਬ ਹਾਈ ਅਲਰਟ ‘ਤੇ, ਅਧਿਕਾਰੀਆਂ ਨੂੰ ਦਿੱਤੇ ਸਖ਼ਤ ਆਦੇਸ਼