ਪੰਜਾਬ ਨਿਊਜ਼
ਅਰੋੜਾ ਨੇ ਬਿਊਸਕੇਪ ਫਾਰਮਜ਼ ਨੂੰ ਦੱਸਿਆ “ਪੰਜਾਬ ਦਾ ਸ਼ਾਲੀਮਾਰ ਬਾਗ”
Published
1 year agoon
By
Lovepreet
ਲੁਧਿਆਣਾ : ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਪਰਿਵਾਰ ਅਤੇ ਦੋਸਤਾਂ ਨਾਲ ਵੀਰਵਾਰ ਨੂੰ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਲਾਂਗੜੀਆਂ ਵਿਖੇ ਬਿਊਸਕੇਪ ਫਾਰਮਜ਼ ਦਾ ਦੌਰਾ ਕੀਤਾ।
ਬਿਊਸਕੇਪ ਫਾਰਮਜ਼ ਲੁਧਿਆਣਾ ਨਿਵਾਸੀ ਅਵਤਾਰ ਸਿੰਘ ਢੀਂਡਸਾ ਦਾ ਹੈ, ਜਿਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਫਲੋਰੀਕਲਚਰ ਦੀ ਸਿੱਖਿਆ ਪ੍ਰਾਪਤ ਕੀਤੀ। ਢੀਂਡਸਾ ਨੇ ਅਰੋੜਾ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਾਲ 1985 ਵਿੱਚ ਇਸ ਫਾਰਮ ਦੀ ਸਥਾਪਨਾ ਕੀਤੀ ਸੀ। ਬਿਊਸਕੇਪ ਫਾਰਮਜ਼ ਪੂਰੀ ਦੁਨੀਆ ਵਿੱਚ ਬੀਜ ਉਤਪਾਦਨ ਅਤੇ ਫੁੱਲਾਂ ਅਤੇ ਸਬਜ਼ੀਆਂ ਦੇ ਬੀਜਾਂ ਦੇ ਨਿਰਯਾਤ ਲਈ ਜਾਣਿਆ ਜਾਂਦਾ ਹੈ। ਵਰਤਮਾਨ ਵਿੱਚ, ਢੀਂਡਸਾ 650 ਤੋਂ ਵੱਧ ਕਿਸਮਾਂ ਦੇ ਫੁੱਲਾਂ ਨੂੰ ਯੂਰਪ ਅਤੇ ਅਮਰੀਕਾ ਸਮੇਤ ਨੀਦਰਲੈਂਡ ਅਤੇ ਹਾਲੈਂਡ ਵਿੱਚ ਨਿਰਯਾਤ ਕਰ ਰਹੇ ਹਨ ਜੋ ਕਿ ਫੁੱਲਾਂ ਦੀ ਖੇਤੀ ਲਈ ਪ੍ਰਸਿੱਧ ਹਨ। ਅੱਜ ਵੀ ਅਮਰੀਕਾ ਤੋਂ ਕੰਪਨੀ ਦੇ ਕੁਝ ਅਧਿਕਾਰੀ ਕਿਸੇ ਕਾਰੋਬਾਰੀ ਸੌਦੇ ਦੇ ਸਬੰਧ ਵਿੱਚ ਢੀਂਡਸਾ ਦੇ ਫਾਰਮ ਵਿੱਚ ਆਏ ਹੋਏ ਸਨ।
ਇਸ ਤੋਂ ਇਲਾਵਾ, ਢੀਂਡਸਾ ਨੇ ਅਰੋੜਾ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਵਿਕਸਤ ਕੀਤੀਆਂ ਫੁੱਲਾਂ ਦੀਆਂ 17 ਕਿਸਮਾਂ ਨੂੰ ਵਿਸ਼ਵ ਭਰ ਵਿੱਚ ਮਾਨਤਾ ਪ੍ਰਾਪਤ ਹੈ। ਢੀਂਡਸਾ ਪੰਜਾਬ, ਕਰਨਾਟਕ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਭਰ ‘ਚ ਕਰੀਬ 3500 ਏਕੜ ਜ਼ਮੀਨ ‘ਤੇ ਫੁੱਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹਨ। ਕੁੱਲ ਵਾਹੀਯੋਗ ਜ਼ਮੀਨ ਵਿੱਚੋਂ ਉਨ੍ਹਾਂ ਕੋਲ ਪੰਜਾਬ ਦੇ ਪਿੰਡ ਲਾਂਗੜੀਆਂ ਵਿੱਚ ਕਰੀਬ 110 ਏਕੜ ਜ਼ਮੀਨ ਹੈ ਜਿੱਥੇ ਵੱਖ-ਵੱਖ ਕਿਸਮਾਂ ਦੇ ਫੁੱਲ ਉਗਾਏ ਜਾਂਦੇ ਹਨ। ਅੱਜ ਵੀ ਉਨ੍ਹਾਂ ਦੇ ਖੇਤਾਂ ਵਿੱਚ ਲਿਮੋਨੀਅਮ ਸੁਵੋਰੋਵੀ ਸਮੇਤ ਦੁਰਲੱਭ ਕਿਸਮ ਦੇ ਫੁੱਲ ਉੱਗਦੇ ਨਜ਼ਰ ਆ ਰਹੇ ਹਨ। ਢੀਂਡਸਾ ਸੂਬੇ ਦੇ ਕਿਸਾਨਾਂ ਨੂੰ ਬਾਗਬਾਨੀ ਖਾਸ ਕਰਕੇ ਫੁੱਲਾਂ ਦੀ ਖੇਤੀ ਸਬੰਧੀ ਸਵੈ-ਇੱਛੁਕ ਸਿਖਲਾਈ ਵੀ ਪ੍ਰਦਾਨ ਕਰਦੇ ਹਨ ਤਾਂ ਜੋ ਉਹ ਫ਼ਸਲਾਂ ਦੀ ਵਿਭਿੰਨਤਾ ਨੂੰ ਅਪਣਾ ਕੇ ਨਕਦੀ ਫ਼ਸਲਾਂ ਦੇ ਮੁਕਾਬਲੇ ਪ੍ਰਤੀ ਏਕੜ ਵੱਧ ਕਮਾਈ ਕਰ ਸਕਣ।
ਅਰੋੜਾ ਨੂੰ ਦੱਸਿਆ ਗਿਆ ਕਿ ਬਾਲੀਵੁੱਡ ਨਿਰਮਾਤਾ ਯਸ਼ ਚੋਪੜਾ ਨੇ 2006 ਵਿੱਚ ਬਿਊਸਕੇਪ ਫਾਰਮਜ਼ ਵਿੱਚ ਆਪਣੀ ਹਿੰਦੀ ਫਿਲਮ ‘ਵੀਰ ਜ਼ਾਰਾ’ – ਇੱਕ ਰੋਮਾਂਟਿਕ ਡਰਾਮਾ – ਲਈ ਇੱਕ ਗੀਤ ਸ਼ੂਟ ਕੀਤਾ ਸੀ। ਅਦਾਕਾਰ ਸ਼ਾਹਰੁਖ ਖਾਨ ਅਤੇ ਪ੍ਰਿਟੀ ਜ਼ਿੰਟਾ ਗੀਤ ਦੀ ਸ਼ੂਟਿੰਗ ਲਈ ਇਸ ਸਾਈਟ ‘ਤੇ ਆਏ ਸਨ। ਜਿਸ ਕਾਰਨ ਇਹ ਫਾਰਮ ਸੁਰਖੀਆਂ ਵਿੱਚ ਆਇਆ। ਦਿਲਚਸਪ ਗੱਲ ਇਹ ਹੈ ਕਿ ਅੱਜ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਨੇ ਰੰਗ-ਬਿਰੰਗੇ ਫੁੱਲਾਂ ਦੇ ਖੇਤਾਂ ਵਿੱਚ ਫੋਟੋਆਂ ਖਿਚਵਾਈਆਂ।
ਇਸ ਮੌਕੇ ‘ਤੇ ਬੋਲਦਿਆਂ ਅਰੋੜਾ ਨੇ ਕਿਹਾ ਕਿ ਇਹ ਬਿਊਸਕੇਪ ਫਾਰਮਜ਼ ਦੀ ਉਨ੍ਹਾਂ ਦੀ ਪਹਿਲੀ ਫੇਰੀ ਸੀ, ਜਿਸ ਨੂੰ ਉਨ੍ਹਾਂ ਨੇ ਪੰਜਾਬ ਦਾ ‘ਸ਼ਾਲੀਮਾਰ ਬਾਗ਼’ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਖਾਸ ਕਰਕੇ ਕਿਸਾਨਾਂ ਅਤੇ ਬਾਗਬਾਨਾਂ ਨੂੰ ਢੀਂਡਸਾ ਦੇ ਸਫਲ ਉੱਦਮ ਬਾਰੇ ਮੁਢਲੀ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਸਾਈਟ ‘ਤੇ ਜ਼ਰੂਰ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸੱਚਮੁੱਚ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਬਿਊਸਕੇਪ ਫਾਰਮਜ਼ ਨੇ ਇਸ ਸਮੇਂ ਦੌਰਾਨ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਜਿੱਤੇ ਹਨ।
ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ ਕਿਉਂਕਿ ਇਹ ਕਿਸਾਨਾਂ ਲਈ ਬਹੁਤ ਲਾਹੇਵੰਦ ਧੰਦਾ ਹੈ। ਉਨ੍ਹਾਂ ਕਿਹਾ ਕਿ ਢੀਂਡਸਾ ਨੇ ਉਨ੍ਹਾਂ ਨੂੰ ਦੱਸਿਆ ਕਿ ਇੱਕ ਕਿਸਾਨ ਝੋਨੇ ਅਤੇ ਕਣਕ ਨਾਲੋਂ ਫੁੱਲਾਂ ਦੀ ਖੇਤੀ ਤੋਂ 3-7 ਗੁਣਾ ਵੱਧ ਕਮਾਈ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸੂਬੇ ਦੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਫ਼ਸਲੀ ਵਿਭਿੰਨਤਾ ਨਾਲ ਨਾ ਸਿਰਫ਼ ਕਿਸਾਨਾਂ ਨੂੰ ਵਧੇਰੇ ਆਮਦਨ ਹੋਵੇਗੀ ਸਗੋਂ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੋਵੇਗੀ। ਉਨ੍ਹਾਂ ਨੇ ਢੀਂਡਸਾ ਦੇ ਸਫਲ ਉੱਦਮ ਅਤੇ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਵਧਾਈ ਦਿੱਤੀ।
ਇਸ ਮੌਕੇ ਲੁਧਿਆਣਾ ਦੇ ਵਕੀਲ, ਲੇਖਕ ਅਤੇ ਕੁਦਰਤ ਕਲਾਕਾਰ ਹਰਪ੍ਰੀਤ ਸੰਧੂ ਨੇ ਕਿਹਾ ਕਿ ਅਵਤਾਰ ਸਿੰਘ ਢੀਂਡਸਾ ਵੱਲੋਂ ਫੁੱਲਾਂ ਦੇ ਬੀਜਾਂ ਦੇ ਨਿਰਯਾਤ ਦੇ ਮਾਮਲੇ ਵਿੱਚ ਪੰਜਾਬ ਨੂੰ ਵਿਸ਼ਵ ਦੇ ਨਕਸ਼ੇ ‘ਤੇ ਲਿਆਉਣ ਲਈ ਕੀਤੀ ਗਈ ਮਿਹਨਤ ‘ਤੇ ਉਨ੍ਹਾਂ ਨੂੰ ਹਮੇਸ਼ਾ ਮਾਣ ਮਹਿਸੂਸ ਹੁੰਦਾ ਹੈ।
ਇਸ ਮੌਕੇ ਢੀਂਡਸਾ ਦੀ ਪਤਨੀ ਗੁੱਡੀ ਢੀਂਡਸਾ ਅਤੇ ਲੁਧਿਆਣਾ ਦੇ ਉਦਯੋਗਪਤੀ ਰਿਤੇਸ਼ ਅਰੋੜਾ ਵੀ ਹਾਜ਼ਰ ਸਨ।
You may like
-
ਪੰਜਾਬ ਦੇ ਡਾਕਟਰਾਂ ਲਈ ਸਰਕਾਰ ਦਾ ਵੱਡਾ ਐਲਾਨ, 13 ਮਈ ਆਖਰੀ ਤਾਰੀਖ…
-
ਮੁੱਖ ਮੰਤਰੀ ਮਾਨ ਨੇ ਇੱਕ ਮਹੀਨੇ ਵਿੱਚ ਤੀਜੀ ਵਾਰ ਬੁਲਾਈ ਕੈਬਨਿਟ ਮੀਟਿੰਗ
-
ਵਿਆਹ ਦੇ 5 ਮਹੀਨਿਆਂ ਬਾਅਦ, ਪਤਨੀ ਨੇ ਆਪਣੇ ਫੌਜੀ ਪਤੀ ਤੋਂ ਤੰਗ ਆ ਕੇ ਚੁੱਕਿਆ ਇਹ ਕਦਮ…..
-
ਪੰਜਾਬ ਵਿੱਚ ਦੁਕਾਨਾਂ ਬੰਦ! ਲੋਕ ਸੜਕਾਂ ‘ਤੇ ਉਤਰੇ… ਪੜ੍ਹੋ ਪੂਰੀ ਖ਼ਬਰ
-
ਪੰਜਾਬ ‘ਚ ਭਾਰੀ ਗਰਮੀ, ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਘਰੋਂ ਨਿਕਲਣਾ ਮੁਸ਼ਕਲ, ਮੌਸਮ ਦੀ ਪੂਰੀ ਭਵਿੱਖਬਾਣੀ ਪੜ੍ਹੋ…
-
ਪਹਿਲਗਾਮ ਹਮਲੇ ਤੋਂ ਬਾਅਦ ਪੰਜਾਬ ਹਾਈ ਅਲਰਟ ‘ਤੇ, ਅਧਿਕਾਰੀਆਂ ਨੂੰ ਦਿੱਤੇ ਸਖ਼ਤ ਆਦੇਸ਼