ਪੰਜਾਬ ਨਿਊਜ਼
ਪੰਜਾਬ ਦੇ ਤਕਨੀਕੀ ਕਾਲਜਾਂ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ, ਜਾਣੋ ਪੂਰਾ ਮਾਮਲਾ
Published
2 years agoon

ਪੰਜਾਬ ਦੇ ਵਿਦਿਆਰਥੀ ਵੱਖ-ਵੱਖ ਕੋਰਸਾਂ ਲਈ ਵੱਡੇ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਦਾ ਰੁਖ ਕਰ ਰਹੇ ਹਨ। ਇਸ ਕਾਰਨ ਸੂਬੇ ਦੇ ਕਰੀਬ 300 ਤਕਨੀਕੀ ਕਾਲਜਾਂ ‘ਚ 55 ਫ਼ੀਸਦੀ ਸੀਟਾਂ ਬਰਬਾਦ ਹੋ ਰਹੀਆਂ ਹਨ। ਪਿਛਲੇ ਸੈਸ਼ਨ ਦੌਰਾਨ 30 ਅਕਤੂਬਰ ਦੀ ਕਟ ਆਫ ਤਾਰੀਖ਼ ਤੋਂ ਬਾਅਦ ਕਰੀਬ 45 ਫ਼ੀਸਦੀ ਸੀਟਾਂ ਖ਼ਾਲੀ ਰਹਿ ਗਈਆਂ ਸਨ, ਜਿਸ ਨੂੰ ਲੈ ਕੇ ਪੰਜਾਬ ਦੇ ਕਾਲਜਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ।
ਪੰਜਾਬ ਦੇ 25 ਫ਼ੀਸਦੀ ਤੋਂ ਘੱਟ ਵਿਦਿਆਰਥੀ ਸੂਬੇ ਦੇ ਕਾਲਜਾਂ ‘ਚ ਦਾਖ਼ਲਾ ਚਾਹੁੰਦੇ ਹਨ। ਦਾਖ਼ਲੇ ਲਈ ਕਟ ਆਫ ਤਾਰੀਖ਼ 15 ਸਤੰਬਰ ਸੀ। ਸੂਬੇ ਦੇ ਤਕਨੀਕੀ ਕਾਲਜਾਂ ‘ਚ ਕਰੀਬ ਇਕ ਲੱਖ ਸੀਟਾਂ ‘ਚੋਂ ਵੱਖ-ਵੱਖ ਕੋਰਸਾਂ ‘ਚ ਕਰੀਬ 55,000 ਸੀਟਾਂ ਖ਼ਾਲੀ ਹਨ। ਦੱਸਿਆ ਜਾ ਰਿਹਾ ਹੈ ਕਿ ਆਈ. ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ, ਕਪੂਰਥਲਾ ਨਾਲ ਸਬੰਧਿਤ ਕਾਲਜਾਂ ‘ਚ 80,000 ‘ਚੋਂ ਕਰੀਬ 40,000 ਸੀਟਾਂ ਕੱਟ ਆਫ ਤੱਕ ਭਰੀਆਂ ਜਾ ਚੁੱਕੀਆਂ ਹਨ।
ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਬਠਿੰਡਾ ਨਾਲ ਸਬੰਧਿਤ ਕਾਲਜਾਂ ‘ਚ 24 ਹਜ਼ਾਰ ‘ਚੋਂ ਕਰੀਬ 8,500 ਸੀਟਾਂ ਭਰ ਚੁੱਕੀਆਂ ਹਨ। ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਟ ਆਫ ਤਾਰੀਖ਼ ਵਧਾਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਬਾਹਰਲੇ ਸੂਬਿਆਂ ਦੇ ਕਈ ਵਿਦਿਆਰਥੀ ਇਸ ਸਾਲ ਕਟ ਆਫ ਤਾਰੀਖ਼ ਤੱਕ ਪੰਜਾਬ ਦੇ ਕਾਲਜਾਂ ‘ਚ ਸੀਟਾਂ ਸੁਰੱਖਿਅਤ ਨਹੀਂ ਕਰ ਸਕੇ।
You may like
-
ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ, ਦਿੱਤਾ 31 ਦਸੰਬਰ ਤੱਕ ਦਾ ਸਮਾਂ…
-
ਪੰਜਾਬ ਦੇ ਇਸ ਨੈਸ਼ਨਲ ਹਾਈਵੇ ਨੂੰ ਲੈ ਕੇ ਵੱਡੀ ਖਬਰ, ਸੁਪਰੀਮ ਕੋਰਟ ਨੇ ਦਿੱਤਾ ਇਹ ਫੈਸਲਾ
-
ਹੁਣ ਆਧਾਰ ਕਾਰਡ ਨੂੰ ਜਨਮ ਮਿਤੀ ਦਾ ਸਬੂਤ ਮੰਨਿਆ ਜਾਵੇਗਾ! ਸੁਪਰੀਮ ਕੋਰਟ ਦਾ ਵੱਡਾ ਫੈਸਲਾ
-
ਸੁਪਰੀਮ ਕੋਰਟ ਦੇ ਹੁਕਮਾਂ ਨੇ ਬੇਅਦਬੀ ਦੇ ਮਾਮਲਿਆਂ ‘ਚ ਗੁਰਮੀਤ ਰਾਮ ਰਹੀਮ ਖ਼ਿਲਾਫ਼ ਸੁਣਵਾਈ ਦਾ ਰਾਹ ਸਾਫ਼ ਕੀਤਾ
-
ਪੰਜਾਬ: ਪੰਚਾਇਤੀ ਚੋਣਾਂ ਦਾ ਮਾਮਲਾ ਪਹੁੰਚ ਗਿਆ ਸੁਪਰੀਮ ਕੋਰਟ
-
ਸੁਪਰੀਮ ਕੋਰਟ ਦਾ ਵੱਡਾ ਫੈਸਲਾ… ਬੱਚਿਆਂ ਨਾਲ ਸਬੰਧਤ ਅ. ਸ਼ਲੀਲ ਤਸਵੀਰਾਂ ਨੂੰ ਪ੍ਰਕਾਸ਼ਿਤ ਕਰਨਾ ਜਾਂ ਡਾਊਨਲੋਡ ਕਰਨਾ ਅਪਰਾਧ ਮੰਨਿਆ ਜਾਵੇਗਾ