ਆਰੀਆ ਕਾਲਜ, ਲੁਧਿਆਣਾ ਦੇ ਗਰਲਜ਼ ਸੈਕਸ਼ਨ ਦੇ ਕੰਪਿਊਟਰ ਸਾਇੰਸ ਵਿਭਾਗ ਨੇ ‘ਬੈਸਟ ਆਊਟ ਆਫ ਦਾ ਵੇਸਟ’ ਮੁਕਾਬਲਾ ਕਰਵਾਇਆ। ਇਸ ਗਤੀਵਿਧੀ ਵਿੱਚ ਵੱਖ-ਵੱਖ ਕਿਸਮਾਂ ਦੇ ਫਾਲਤੂ ਚੀਜ਼ਾਂ ਨੂੰ ਇਕੱਠਾ ਕਰਨਾ ਅਤੇ ਛਾਂਟਣਾ ਸ਼ਾਮਲ ਸੀ। ਜਿਵੇਂ ਕਿ ਪੁਰਾਣੇ ਕੰਪਿਊਟਰ, ਮੋਬਾਈਲ ਫੋਨ ਅਤੇ ਇਲੈਕਟ੍ਰਾਨਿਕ ਕੰਪੋਨੈਂਟਸ ਅਤੇ ਉਹਨਾਂ ਵਿੱਚੋਂ ਕੁਝ ਨਵੀਂ ਚੀਜ਼ ਦੀ ਕਾਢ ਕੱਢਣਾ।
ਪ੍ਰਿੰਸੀਪਲ ਡਾ.ਸੁਕਸ਼ਮ ਆਹਲੂਵਾਲੀਆ ਨੇ ਦੱਸਿਆ ਕਿ ਇਸ ਗਤੀਵਿਧੀ ਨੇ ਇਲੈਕਟ੍ਰਾਨਿਕ ਵਸਤੂਆਂ ਨੂੰ ਰੱਦੀ ਦੇ ਰੂਪ ਵਿੱਚ ਛੱਡਣ ਦੀ ਬਜਾਏ ਰੀਸਾਈਕਲਿੰਗ ਅਤੇ ਕੁਝ ਹੋਰ ਦੁਬਾਰਾ ਨਵੀਂ ਵਸਤੂ ਦੇ ਰੂਪ ਵਿਚ ਤਿਆਰ ਕਰਨ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ। ਕਾਜਲ, ਸ਼ਿਵਾਨੀ, ਸੁਰਭੀ ਅਤੇ ਰੁਪਾਲੀ ਨੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਇਨਾਮ ਪ੍ਰਾਪਤ ਕੀਤਾ। ਸਮਾਗਮ ਦਾ ਸੰਚਾਲਨ ਕੰਪਿਊਟਰ ਸਾਇੰਸ ਵਿਭਾਗ ਦੀ ਸ੍ਰੀਮਤੀ ਦਿਵਿਆ ਨੇ ਕੀਤਾ।