ਪੰਜਾਬੀ
ਰਾਤ ਦੇ ਖਾਣੇ ਤੋਂ ਬਾਅਦ ਇਹ ਆਦਤਾਂ ਤੁਹਾਨੂੰ ਬਣਾ ਸਕਦੀਆਂ ਹਨ ਬਿਮਾਰੀਆਂ ਦਾ ਸ਼ਿਕਾਰ
Published
2 years agoon

ਅੱਜ-ਕੱਲ੍ਹ ਕੰਮ ਦੇ ਵੱਧਦੇ ਬੋਝ ਤੇ ਹੋਰ ਜ਼ਿੰਮੇਵਾਰੀਆਂ ਕਾਰਨ ਲੋਕਾਂ ਦੀ ਜੀਵਨਸ਼ੈਲੀ ਬਹੁਤ ਬਦਲ ਗਈ ਹੈ। ਖਾਣ-ਪੀਣ ਜਾਂ ਸੌਣ ਦੀਆਂ ਆਦਤਾਂ ‘ਚ ਲਗਾਤਾਰ ਹੋ ਰਹੇ ਬਦਲਾਅ ਕਾਰਨ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਕੰਮ ਦੇ ਵੱਧਦੇ ਦਬਾਅ ਕਾਰਨ ਲੋਕਾਂ ਕੋਲ ਘਰ ਜਾ ਕੇ ਸਿਰਫ਼ ਖਾਣਾ ਖਾਣ ਦਾ ਸਮਾਂ ਹੀ ਬਚਦਾ ਹੈ। ਅਜਿਹੇ ‘ਚ ਦਿਨ ਭਰ ਦੀ ਥਕਾਵਟ ਤੋਂ ਬਾਅਦ ਸ਼ਾਮ ਨੂੰ ਘਰ ਵਾਪਸ ਆਉਣ ‘ਤੇ ਲੋਕ ਅਕਸਰ ਖਾਣਾ ਖਾ ਕੇ ਸੌਂ ਜਾਂਦੇ ਹਨ। ਹਾਲਾਂਕਿ ਰਾਤ ਦੇ ਖਾਣੇ ਤੋਂ ਬਾਅਦ ਸਿੱਧਾ ਸੌਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਸਿਰਫ਼ ਸੌਣਾ ਹੀ ਨਹੀਂ, ਰਾਤ ਦੇ ਖਾਣੇ ਤੋਂ ਬਾਅਦ ਦੀਆਂ ਕਈ ਆਦਤਾਂ ਹਨ, ਜੋ ਤੁਹਾਨੂੰ ਬਿਮਾਰ ਕਰ ਸਕਦੀਆਂ ਹਨ। ਜੇ ਤੁਸੀਂ ਵੀ ਇਨ੍ਹਾਂ ‘ਚੋਂ ਕਿਸੇ ਆਦਤ ਦੇ ਸ਼ਿਕਾਰ ਹੋ ਤਾਂ ਇਸ ਨੂੰ ਤੁਰੰਤ ਬਦਲ ਲਓ।
ਦੇਰ ਰਾਤ ਭੋਜਨ ਖਾਣਾ
ਅਕਸਰ ਲੋਕ ਆਪਣਾ ਕੰਮ ਖਤਮ ਕਰ ਕੇ ਬਹੁਤ ਥੱਕ ਜਾਂਦੇ ਹਨ। ਅਜਿਹੇ ‘ਚ ਲੋਕ ਅਕਸਰ ਦੇਰ ਰਾਤ ਨੂੰ ਖਾਣਾ ਖਾਂਦੇ ਹਨ। ਹਾਲਾਂਕਿ ਦੇਰ ਰਾਤ ਭੋਜਨ ਖਾਣਾ ਸਭ ਤੋਂ ਬੁਰੀਆਂ ਆਦਤਾਂ ਵਿੱਚੋਂ ਇਕ ਹੈ। ਰਾਤ ਨੂੰ ਦੇਰ ਤਕ ਜਾਗਣ ਅਤੇ ਦੇਰ ਨਾਲ ਖਾਣਾ ਖਾਣ ਨਾਲ ਸਰੀਰ ‘ਚ ਮੌਜੂਦ ਕਈ ਹਾਰਮੋਨਜ਼ ‘ਚ ਬਦਲਾਅ ਹੁੰਦਾ ਹੈ, ਜਿਸ ਦਾ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਕਾਰਨ ਪਾਚਨ ਕਿਰਿਆ ਵਿਗੜ ਸਕਦੀ ਹੈ। ਨਾਲ ਹੀ, ਤੁਹਾਡਾ ਮੈਟਾਬੋਲਿਜ਼ਮ ਵੀ ਹੌਲੀ ਹੋ ਸਕਦਾ ਹੈ, ਜਿਸ ਕਾਰਨ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ।
ਖਾਣ ਤੋਂ ਤੁਰੰਤ ਬਾਅਦ ਸੌਣਾ
ਕਈ ਲੋਕਾਂ ਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟਣ ਦੀ ਆਦਤ ਹੁੰਦੀ ਹੈ। ਤੁਹਾਡੀ ਇਹ ਹਾਲਤ ਤੁਹਾਡੀ ਸਿਹਤ ‘ਤੇ ਮਾੜਾ ਪ੍ਰਭਾਵ ਪਾਉਂਦੀ ਹੈ। ਦਰਅਸਲ ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟਣ ਨਾਲ ਭੋਜਨ ਨੂੰ ਹਜ਼ਮ ਕਰਨ ਲਈ ਲੋੜੀਂਦੇ ਐਨਜ਼ਾਈਮ ਨਹੀਂ ਨਿਕਲਦੇ, ਜਿਸ ਕਾਰਨ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ‘ਚ ਬਿਹਤਰ ਹੋਵੇਗਾ ਜੇ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟ ਜਾਂਦੇ ਹੋ ਤਾਂ ਆਪਣੀ ਇਹ ਆਦਤ ਨੂੰ ਬਦਲ ਲਓ। ਰਾਤ ਦੇ ਖਾਣੇ ਤੋਂ ਬਾਅਦ ਲਗਭਗ ਇੱਕ ਘੰਟੇ ਤੱਕ ਸੌਣ ਦੀ ਕੋਸ਼ਿਸ਼ ਕਰੋ।
ਖਾਣੇ ਤੋਂ ਬਾਅਦ ਮੋਬਾਈਲ ਚਲਾਉਣਾ
ਅੱਜ-ਕੱਲ੍ਹ ਮੋਬਾਈਲ, ਲੈਪਟਾਪ ਆਦਿ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ। ਅਜਿਹੇ ‘ਚ ਲੋਕ ਅਕਸਰ ਆਪਣਾ ਜ਼ਿਆਦਾਤਰ ਸਮਾਂ ਸਕ੍ਰੀਨ ‘ਤੇ ਬਿਤਾਉਂਦੇ ਹਨ ਪਰ ਜੇ ਤੁਸੀਂ ਵੀ ਉਨ੍ਹਾਂ ਲੋਕਾਂ ‘ਚੋਂ ਹੋ, ਜੋ ਖਾਣਾ ਖਾਣ ਤੋਂ ਤੁਰੰਤ ਬਾਅਦ ਆਪਣੀਆਂ ਨਜ਼ਰਾਂ ਸਕਰੀਨ ‘ਤੇ ਰੱਖ ਲੈਂਦੇ ਹਨ ਤਾਂ ਸਾਵਧਾਨ ਹੋ ਜਾਓ। ਸੌਂਦੇ ਸਮੇਂ ਸਕਰੀਨ ਦੀ ਵਰਤੋਂ ਬਾਇਓਲਾਜੀਕਲ ਕਲਾਕ ਵਿਚ ਗੜਬੜੀਆਂ ਹੋਣ ਲੱਗਦੀਆਂ ਹਨ। ਇਸ ਕਾਰਨ ਕਾਰਟੀਸੋਲ ਹਾਰਮੋਨ ਰਿਲੀਜ਼ ਹੁੰਦਾ ਹੈ, ਜੋ ਤਣਾਅ ਅਤੇ ਡਿਪ੍ਰੈਸ਼ਨ ਦੀ ਸਮੱਸਿਆ ਨੂੰ ਵਧਾ ਸਕਦਾ ਹੈ। ਨਾਲ ਹੀ ਨੀਂਦ ਦਾ ਚੱਕਰ ਵੀ ਖ਼ਰਾਬ ਹੁੰਦਾ ਹੈ।
ਸਿਗਰਟ-ਸ਼ਰਾਬ ਪੀਣਾ
ਸਿਗਰਟ ਅਤੇ ਸ਼ਰਾਬ ਹਰ ਤਰ੍ਹਾਂ ਨਾਲ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਪਰ ਜੇ ਤੁਸੀਂ ਇਨ੍ਹਾਂ ਨੂੰ ਖਾਣੇ ਤੋਂ ਬਾਅਦ ਪੀਂਦੇ ਹੋ ਤਾਂ ਇਸ ਆਦਤ ਨੂੰ ਤੁਰੰਤ ਬਦਲ ਦਿਓ। ਅਜਿਹਾ ਕਰਨ ਨਾਲ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਰਾਤ ਦੇ ਖਾਣੇ ਤੋਂ ਬਾਅਦ ਸਿਗਰਟ-ਸ਼ਰਾਬ ਪੀਣ ਨਾਲ ਪੇਟ ਵਿਚ ਐਸਿਡ ਰਿਫਲੈਕਸ, ਹਾਰਟ ਬਰਨ, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇੰਨਾ ਹੀ ਨਹੀਂ ਲੰਬੇ ਸਮੇਂ ਤੱਕ ਅਜਿਹਾ ਕਰਨ ਨਾਲ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।
ਖਾਣੇ ਤੋਂ ਬਾਅਦ ਸੈਰ ਨਾ ਕਰਨਾ
ਖਾਣਾ ਖਾਣ ਤੋਂ ਬਾਅਦ ਕੁਝ ਦੇਰ ਸੈਰ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਜੇ ਅਜਿਹਾ ਕਰਨ ਦੀ ਬਜਾਏ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂ ਜਾਂਦੇ ਹੋ ਤਾਂ ਇਹ ਬਿਲਕੁਲ ਗਲਤ ਹੈ। ਜੇ ਤੁਸੀਂ ਫਿੱਟ ਅਤੇ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਰਾਤ ਦੇ ਖਾਣੇ ਤੋਂ ਬਾਅਦ ਲਗਭਗ 10 ਮਿੰਟ ਸੈਰ ਕਰਨ ਦੀ ਆਦਤ ਬਣਾਓ।
You may like
-
ਕਾਲੀ ਹਲਦੀ ਸਿਰਦਰਦ ਤੋਂ ਲੈ ਕੇ ਸਾਹ ਦੀ ਬੀਮਾਰੀ ‘ਚ ਕਰੋ ਇਸਤੇਮਾਲ
-
ਇਹ 5 ਭੋਜਨ ਖਾਣ ਨਾਲ ਵਧੇਗੀ ਇਮਿਊਨਿਟੀ, ਨਹੀਂ ਹੋਵੇਗਾ ਬੁਖਾਰ, ਜ਼ੁਕਾਮ-ਖਾਂਸੀ ਦਾ ਅਸਰ
-
ਪ੍ਰੋਟੀਨ ਤੇ ਓਮੇਗਾ 3 ਲਈ ਖਾਓ ਇਹ ਸ਼ਾਕਾਹਾਰੀ ਭੋਜਨ, ਭਾਰ ਹੋਵੇਗਾ ਕੰਟਰੋਲ, ਦਿਖੋਗੇ ਜਵਾਨ
-
ਅਦਰਕ ਸਿਰਫ ਜ਼ੁਕਾਮ ਤੇ ਖਾਂਸੀ ਤੱਕ ਹੀ ਸੀਮਿਤ ਨਹੀਂ, ਹਰਾ ਸਕਦਾ ਗੰਭੀਰ ਬਿਮਾਰੀਆਂ
-
ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਭੁੱਜੇ ਛੋਲੇ, ਦਿਲ ਰਹੇਗਾ ਹੈਲਦੀ, ਮਿਲਣਗੇ ਹੋਰ ਵੀ ਫਾਇਦੇ
-
ਦਿਲ, ਦਿਮਾਗ ਤੇ ਚਮੜੀ ਲਈ ਬਹੁਤ ਫਾਇਦੇਮੰਦ ਹੈ ਅਖਰੋਟ, ਜਾਣੋ ਰੋਜ਼ਾਨਾ ਇਸ ਨੂੰ ਖਾਣ ਦੇ ਫਾਇਦੇ