ਪੰਜਾਬੀ
ਪੀ.ਏ.ਯੂ. ਦੇ ਬੋਟੈਨੀਕਲ ਗਾਰਡਨ ਤੋਂ ਰੁੱਖ ਲਾਉਣ ਦੀ ਮੁਹਿੰਮ ਹੋਈ ਆਰੰਭ
Published
2 years agoon

ਲੁਧਿਆਣਾ : ਪੀ.ਏ.ਯੂ. ਵਿੱਚ ਹੋਏ ਇੱਕ ਵਿਸ਼ੇਸ਼ ਸਮਾਰੋਹ ਵਿੱਚ ਰੁੱਖ ਲਾਉਣ ਦੀ ਮੁਹਿੰਮ ਦਾ ਆਰੰਭ ਕੀਤਾ ਗਿਆ | ਕਲੀਨ ਐਂਡ ਗਰੀਨ ਪੀ.ਏ.ਯੂ. ਕੈਂਪਸ ਮੁਹਿੰਮ ਤਹਿਤ ਯੂਨੀਵਰਸਿਟੀ ਦੇ ਡਾਇਮੰਡ ਜੁਬਲੀ ਵਰ•ੇ ਨੂੰ ਸਮਰਪਿਤ ਇਸ ਮੁਹਿੰਮ ਦਾ ਆਗਾਜ਼ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਕਰ-ਕਮਲਾਂ ਨਾਲ ਕੀਤਾ | ਬੋਟੈਨੀਕਲ ਗਾਰਡਨ ਵਿੱਚ ਰੁੱਖ ਲਾਉਣ ਦੀ ਇਸ ਵਿਸ਼ੇਸ਼ ਮੁਹਿੰਮ ਵਿੱਚ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਹੋਏ |
ਇਸ ਮੌਕੇ ਗੱਲਬਾਤ ਕਰਦਿਆਂ ਵਾਈਸ ਚਾਂਸਲਰ ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਬੋਟੈਨੀਕਲ ਗਾਰਡਨ ਵਿੱਚ ਦੁਰਲਭ ਬੂਟਿਆਂ ਦਾ ਜ਼ਖੀਰਾ ਮੌਜੂਦ ਹੈ ਜਿਨ੍ਹਾਂ ਵਿੱਚ ਔਸ਼ਧੀ ਪੌਦੇ, ਮਹਿਕਦਾਰ ਪੌਦੇ ਅਤੇ ਮਸਾਲੇਦਾਰ ਪੌਦੇ ਸ਼ਾਮਿਲ ਹਨ | ਇਸ ਤੋਂ ਇਲਾਵਾ 50 ਕਿਸਮਾਂ ਦਾ ਕੈਕਟਸ ਵੀ ਇਸ ਬਾਗ ਵਿੱਚ ਮੌਜੂਦ ਹੈ | ਡਾ. ਗੋਸਲ ਨੇ ਵਾਤਾਵਰਨ ਦੀ ਸੰਭਾਲ ਅਤੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਬਾਰੇ ਯੂਨੀਵਰਸਿਟੀ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ |
ਵਾਈਸ ਚਾਂਸਲਰ ਡਾ. ਗੋਸਲ ਨੇ ਵਾਤਾਵਰਨ ਪ੍ਰੇਮੀਆਂ ਅਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਦੀ ਅਪੀਲ ਕੀਤੀ | ਉਹਨਾਂ ਕਿਹਾ ਕਿ ਬਦਲਦੇ ਮੌਸਮੀ ਦ੍ਰਿਸ਼ ਵਿੱਚ ਕੁਦਰਤੀ ਸਰੋਤਾਂ ਦੇ ਸਮਤੋਲ ਨੂੰ ਬਣਾਈ ਰੱਖਣ ਲਈ ਸਾਨੂੰ ਬਹੁਤ ਸਾਰੇ ਰੁੱਖਾਂ ਦੀ ਲੋੜ ਹੈ | ਉਹਨਾਂ ਨੇ ਇਸ ਮੌਕੇ ਖੇਤੀ ਦੇ ਨਾਲ-ਨਾਲ ਔਸ਼ਧੀ ਅਤੇ ਸਜਾਵਟੀ ਪੌਦਿਆਂ ਦੀ ਬੋਟੈਨੀਕਲ ਗਾਰਡਨ ਵਿੱਚ ਮੌਜੂਦਗੀ ਬਾਰੇ ਵੀ ਗੱਲਬਾਤ ਕੀਤੀ |
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ