ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਬੀਬੀਏ ਪਹਿਲੇ ਸਾਲ ਦੀ ਵਿਦਿਆਰਥਣ ਅਰੁਨਿਮਾ ਪਾਲ ਨੇ ਮੋਹਾਲੀ ਵਿਖੇ ਹੋਏ ਪੰਜਾਬ ਰਾਜ ਬੈਡਮਿੰਟਨ ਰੈਂਕਿੰਗ ਟੂਰਨਾਮੈਂਟ ਵਿੱਚ ਤਿੰਨ ਤਗਮੇ ਜਿੱਤੇ। ਜਿਸ ਵਿੱਚ ਅਰੁਨਿਮਾ ਪਾਲ ਨੇ ਡਬਲ ਵਿੱਚ ਦੂਜਾ ਸਥਾਨ, ਮਿਕਸਡ ਡਬਲ ਵਿੱਚ ਦੂਜਾ ਸਥਾਨ, ਸਿੰਗਲ ਈਵੈਂਟ ਵਿੱਚ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਪ੍ਰਿੰਸੀਪਲ ਸੁਮਨ ਲਤਾ ਨੇ ਜੇਤੂ ਖਿਡਾਰਨ, ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਸ਼੍ਰੀਮਤੀ ਨਿਵੇਦਿਤਾ ਸ਼ਰਮਾ, ਸ਼੍ਰੀ ਜੈ ਕੁਮਾਰ, ਸ਼੍ਰੀ ਜਗਦੀਪ ਸਿੰਘ ਨੂੰ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥਣ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੀਆਂ ਪ੍ਰਾਪਤੀਆਂ ਕਰਦੇ ਰਹਿਣ ਲਈ ਅਸ਼ੀਰਵਾਦ ਦਿੱਤਾ।