ਪੰਜਾਬੀ
ਗਲਾਡਾ ਨੇ ਲੁਧਿਆਣਾ ‘ਚ ਅਣ-ਅਧਿਕਾਰਤ ਤਿੰਨ ਕਲੋਨੀਆਂ ‘ਤੇ ਕੀਤੀ ਇਹ ਵੱਡੀ ਕਾਰਵਾਈ
Published
2 years agoon

ਲੁਧਿਆਣਾ ਵਿੱਚ ਤਿੰਨ ਅਣ ਅਧਿਕਾਰਤ ਕਲੋਨੀਆਂ ਢਾਹ ਦਿੱਤੀਆਂ ਗਈਆਂ । ਪਹਿਲਾਂ ਡਿਵੈਲਪਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਸੀ ਪਰ ਇਸ ਦੇ ਬਾਵਜੂਦ ਗੈਰ-ਕਾਨੂੰਨੀ ਉਸਾਰੀ ਦਾ ਕੰਮ ਬੰਦ ਨਹੀਂ ਹੋਇਆ ਤਾਂ ਵਿਸ਼ੇਸ਼ ਟੀਮ ਨੇ ਸਖਤ ਐਕਸ਼ਨ ਲਿਆ। ਇਹ ਕਾਰਵਾਈ ਲੁਧਿਆਣਾ ਵਿੱਚ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਿਟੀ (ਗਲਾਡਾ) ਵੱਲੋਂ ਕੀਤੀ ਗਈ ਹੈ। ਇਸ ਦੌਰਾਨ ਗਲਾਡਾ ਦੇ ਮੁੱਖ ਪ੍ਰਸ਼ਾਸਕ ਸਾਗਰ ਸੇਤੀਆ ਨੇ ਕਿਹਾ ਕਿ ਅਣ-ਅਧਿਕਾਰਤ ਕਲੋਨੀਆਂ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਹੈ।
ਦੱਸ ਦਈਏ ਕਿ ਵਧੀਕ ਮੁੱਖ ਪ੍ਰਸ਼ਾਸਕ ਅਮਰਜੀਤ ਬੈਂਸ ਵੱਲੋਂ ਜਾਰੀ ਹੁਕਮਾਂ ਤਹਿਤ ਜ਼ਿਲ੍ਹਾ ਟਾਊਨ ਪਲਾਨਰ (ਰੈਗੂਲੇਟਰੀ) ਮੁਕੇਸ਼ ਚੱਢਾ ਦੀ ਅਗਵਾਈ ਹੇਠ ਗਲਾਡਾ ਦੀ ਟੀਮ ਨੇ ਡਿਊਟੀ ਮੈਜਿਸਟ੍ਰੇਟ ਅਤੇ ਗਲਾਡਾ ਦੀ ਇਨਫੋਰਸਮੈਂਟ ਟੀਮ ਵੱਲੋਂ ਪਿੰਡ ਮੇਹਰਬਾਨ ਤੇ ਪਿੰਡ ਕੱਕਾ ਵਿੱਚ ਤਿੰਨ ਨਾਜਾਇਜ਼ ਕਲੋਨੀਆਂ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਦੀਆਂ ਸੜਕਾਂ, ਰਸਤਿਆਂ ਤੇ ਹੋਰ ਉਸਾਰੀਆਂ ਨੂੰ ਢਾਹ ਦਿੱਤਾ ਗਿਆ।
ਹਾਸਲ ਜਾਣਕਾਰੀ ਮੁਤਾਬਕ ਢਾਹੁਣ ਦੀ ਕਾਰਵਾਈ ਕ੍ਰਮਵਾਰ ਪੁਲਿਸ ਅਧਿਕਾਰੀਆਂ, ਪੀਐਸਪੀਸੀਐਲ. ਤੇ ਮਾਲ ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਕੀਤੀ ਗਈ। ਮੁੱਖ ਪ੍ਰਸ਼ਾਸਕ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਣਅਧਿਕਾਰਤ ਕਲੋਨੀਆਂ ਵਿੱਚ ਪਲਾਟਾਂ ਦੀ ਖਰੀਦ ਨਾ ਕਰਨ ਕਿਉਂਕਿ ਗਲਾਡਾ ਕੋਈ ਵੀ ਸਹੂਲਤ ਜਿਵੇਂ ਕਿ ਵਾਟਰ ਸਪਲਾਈ, ਸੀਵਰੇਜ, ਬਿਜਲੀ ਕੁਨੈਕਸ਼ਨ, ਸਟਰੀਟ ਲਾਈਟਾਂ ਆਦਿ ਸਹੂਲਤਾਂ ਨਹੀਂ ਦੇਵੇਗਾ।
You may like
-
ਰੇਲਵੇ ਸਟੇਸ਼ਨ ‘ਤੇ ਵੱਡੀ ਕਾਰਵਾਈ, ਮੋਬਾਈਲ ਵਿੰਗ ਨੇ 34 ਪੇਟੀਆਂ ਕੀਤੀਆਂ ਬਰਾਮਦ
-
ਮਾਈਨਿੰਗ ਵਿਭਾਗ ਦੀ ਵੱਡੀ ਕਾਰਵਾਈ, ਜੰਮੂ-ਕਸ਼ਮੀਰ ਤੋਂ ਗੈਰ-ਕਾਨੂੰਨੀ ਢੰਗ ਨਾਲ ਰੇਤਾ-ਬੱਜਰੀ ਲੈ ਕੇ ਜਾ ਰਹੇ ਟਰੱਕ ਜ਼ਬਤ
-
ਨਗਰ ਨਿਗਮ ਵੱਲੋਂ ਸ਼ਹਿਰ ‘ਚ ਵੱਡੀ ਕਾਰਵਾਈ, 6 ਦੁਕਾਨਾਂ ਸਮੇਤ ਕਈ ਨਾਜਾਇਜ਼ ਉਸਾਰੀਆਂ ਢਾਹੀਆਂ
-
ਟਾਸਕ ਫੋਰਸ ਦੀ ਟੀਮ ਦੀ ਵੱਡੀ ਕਾਰਵਾਈ, ਮਾਸੂਮ ਬੱਚਾ ਕਰਵਾਇਆ ਰਿਹਾਅ
-
ਗਲਾਡਾ ਵੱਲੋਂ ਮਹਾਨਗਰ ‘ਚ ਵੱਡੀ ਕਾਰਵਾਈ, 5 ਨਾਜਾਇਜ਼ ਕਾਲੋਨੀਆਂ ਢਾਹੀਆਂ
-
ਲੁਧਿਆਣਾ ‘ਚ ਗਲਾਡਾ ਦੀ ਵੱਡੀ ਕਾਰਵਾਈ, ਇਨ੍ਹਾਂ ਇਲਾਕਿਆਂ ‘ਚੋਂ ਹਟਾਏ ਨਾਜਾਇਜ਼ ਕਬਜ਼ੇ