ਲੂਧਿਆਣਾ : ਪੰਜਾਬ ਸਟੇਟ ਕੌਆਪ੍ਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕ ਦੇ ਚੈਅਰਮੈਨ ਸੁਰੇਸ਼ ਗੌਇਲ ਵਲੌ ਮੁੱਖ ਮੰਤਰੀ ਰਲੀਫ ਫੰਡ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ 14 ਲੱਖ ਦਾ ਚੈਕ ਭੇੰਟ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੌਤ ਬੈਂਸ ਤੇ ਮੰਤਰੀ ਅਮਨ ਅਰੌੜਾ ਤੇ ਉਨਾਂ ਨਾਲ ਪਾਰਟੀ ਵਰਕਰ ਨਵੀਨ ਗੌਗਨਾ ਤੇ ਵਿਭਾਗ ਦੇ ਐਮ ਡੀ ਜੀ ਐਸ ਔਲਖ ਤੇ ਹੌਰ ਅਧਿਕਾਰੀ ਵੀ ਸ਼ਾਮਿਲ ਸਨ।
ਚੈਅਰਮੇਨ ਸੁਰੇਸ਼ ਗੌਇਲ ਸੀ ਏ ਨੇ ਆਖਿਆ ਕੀ ਪੰਜਾਬੀ ਹਮੇਸ਼ਾ ਹੀ ਦੇਸ਼ ਭਰ ਚ’ ਔਖੇ ਸਮੇਂ ਆਈ ਮਦੱਦ ਲਈ ਪਹਿਚਾਣੇ ਜਾਂਦੇ ਨੇ ਤੇ ਹੂਣ ਤਾ ਮੁਸੀਬਤ ਹੀ ਸਾਡੇ ਆਪਣੇ ਪੰਜਾਬੀਆ ‘ਤੇ ਆਈ ਹੈ ਜਿਸ ਪ੍ਰਤੀ ਸਾਨੂੰ ਡੱਟਕੇ ਕੂਦਰਤੀ ਮਾਰ ਹੇਠ ਆਏ ਲੌਕਾ ਦਾ ਸਾਥ ਦੇਣਾ ਚਾਹੀਦਾ ਹੈ। ਗੌਇਲ ਨੇ ਦੱਸਿਆ ਕੀ ਉਨਾਂ ਵਲੌ ਆਪਣੀ ਇਕ ਮਹੀਨੇ ਦੀ ਤਨਖਾਹ ਤੇ ਬਾਕੀ ਵਿਭਾਗ ਦੇਸਟਾਫ ਵਲੋਂ ਇਕ ਦਿਨ ਦੀ ਤਨਖਾਹ ਦਾ ਹਿੱਸਾ ਜਿਸ ਦਾ 14 ਲੱਖ 32 ਹਜਾਰ 5 ਰੂਪਏ ਬਣਦਾ ਸੀ ਉਸ ਦਾ ਡਰਾਫਟ ਤਿਆਰ ਕਰਕੇ ਮੁੱਖ ਮੰਤਰੀ ਰਲੀਫ ਫੰਡ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੰਡੀਗੜ੍ਹ ਵਿਖੇ ਉਨਾਂ ਦੀ ਰਿਹਾਇਸ਼ ਤੇ ਭੇਂਟ ਕੀਤਾ ਗਿਆ