ਪੰਜਾਬ ਨਿਊਜ਼
PAU ‘ਚ ਦਾਖਲੇ ਲਈ ਭਾਰੀ ਉਤਸ਼ਾਹ, 1371 ਸੀਟਾਂ ਲਈ 3329 ਵਿਦਿਆਰਥੀਆਂ ਕੀਤਾ ਅਪਲਾਈ
Published
2 years agoon

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਵੇਂ ਅਕਾਦਮਿਕ ਵਰੇ ਵਿੱਚ ਦਾਖਲਾ ਪ੍ਰਕਿਰਿਆ ਸੁਰੂ ਹੋਣ ਦੇ ਨਾਲ ਹੀ ਵੱਖ-ਵੱਖ ਅਕਾਦਮਿਕ ਪ੍ਰੋਗਰਾਮਾਂ ਵਿੱਚ ਦਾਖਲੇ ਲੈਣ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਰਜਿਸਟਰਾਰ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਦੱਸਿਆ ਕਿ ਕੁੱਲ 1361 ਸੀਟਾਂ ਲਈ 3329 ਉਮੀਦਵਾਰਾਂ ਨੇ ਦਾਖਲਾ ਇਮਤਿਹਾਨਾਂ ਦੇ ਫਾਰਮ ਭਰੇ ਹਨ।
ਇਹਨਾਂ ਵਿੱਚ ਐਗਰੀਕਲਚਰ ਐਪਟੀਟਿਊਡ ਟੈਸਟ (ਏਏਟੀ), ਕੰਬਾਈਡ ਐਂਟਰੈਂਸ ਟੈਸਟ (ਸੀਈਟੀ) ਮਾਸਟਰਜ਼ ਐਟਰੈਂਸ ਟੈਸਟ (ਐਮ.ਈ.ਟੀ.), ਐੱਮ.ਟੈੱਕ (ਰਿਮੋਟ ਸੈਂਸਿੰਗ ਅਤੇ ਜੀ.ਆਈ.ਐਸ.), ਡਿਪਲੋਮਾ ਇਨ ਹਾਈਬ੍ਰਿਡ ਸੀਡ ਪ੍ਰੋਡਕਸ਼ਨ, ਡਿਪਲੋਮਾ ਇਨ ਐਗਰੀਕਲਚਰ ਬੱਲੋਵਾਲ ਸੌਂਖੜੀ ਐਟਰੈਂਸ ਟੈਸਟ (ਬੀ.ਐਸ.ਈ.ਟੀ.) ਅਤੇ ਮਾਸਟਰ ਆਫ ਕੰਪਿਊਟਰ ਐਪਲੀਕੇਸਨ (ਐਮਸੀਏ) ਵਿੱਚ ਦਾਖਲੇ ਲਈ 3,329 ਅਰਜੀਆਂ ਪ੍ਰਾਪਤ ਹੋਈਆਂ ਹਨ|
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੀ.ਏ.ਯੂ. ਨੇ ਐੱਨ ਆਈ ਆਰ ਐੱਫ ਦੀ ਰੈਂਕਿੰਗ ਅਨੁਸਾਰ ਦੇਸ਼ ਦੀਆਂ ਖੇਤੀ ਯੂਨੀਵਰਸਿਟੀਆਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਦੇਸ਼ ਦੀਆਂ ਚੋਟੀ ਦੀਆਂ ਖੇਤੀ ਸੰਸਥਾਵਾਂ ਵਿੱਚੋਂ ਤੀਸਰੀ ਰੈਂਕਿੰਗ ਹਾਸਲ ਕੀਤੀ। ਇਸ ਰੈਂਕਿੰਗ ਪਿੱਛੇ ਪੀ.ਏ.ਯੂ. ਦਾ ਬਿਹਤਰੀਨ ਅਕਾਦਮਿਕ, ਖੋਜ ਅਤੇ ਪਸਾਰ ਢਾਂਚਾ ਕਾਰਨ ਬਣਿਆ ਹੈ।
ਡਾ. ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਨਾ ਸਿਰਫ ਬਦਲਦੇ ਯੁੱਗ ਦੀਆਂ ਲੋੜਾਂ ਅਨੁਸਾਰ ਅਕਾਦਮਿਕ ਸਿੱਖਿਆ ਪ੍ਰਦਾਨ ਕਰਦੀ ਹੈ ਬਲਕਿ ਨਾਲ ਹੀ ਲੋੜੀਂਦੇ ਹੁਨਰ ਨਾਲ ਭਰਪੂਰ ਕਰਨ ਵੱਲ ਵੀ ਧਿਆਨ ਬਣਿਆ ਰਹਿੰਦਾ ਹੈ। ਸਾਂਝੇ ਦਾਖਲਾ ਟੈਸਟ (ਸੀਈਟੀ) ਪੀ.ਏ.ਯੂ. ਦੇ ਸਾਰੇ ਪੰਜ ਕਾਲਜਾਂ ਵਿੱਚ ਯੂਜੀ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਲਾਗੂ ਹੁੰਦੀ ਹੈ। ਮਾਸ਼ਟਰਜ਼ ਦਾਖਲਾ ਪ੍ਰੀਖਿਆ ਵੱਖ-ਵੱਖ ਮਾਸਟਰ ਡਿਗਰੀ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਕਰਵਾਈ ਜਾਂਦੀ ਹੈ।
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ