ਅਪਰਾਧ
ਨੂੰਹ ਨੂੰ ਤੰਗ-ਪ੍ਰੇਸ਼ਾਨ ਕਰਨ ’ਤੇ ਪਤੀ ਸਮੇਤ 6 ਖ਼ਿਲਾਫ਼ FIR ਦਰਜ
Published
2 years agoon

ਲੁਧਿਆਣਾ : ਘਰੇਲੂ ਹਿੰਸਾ ਦੀ ਸ਼ਿਕਾਰ ਆਕ੍ਰਿਤੀ ਵਾਸੀ ਸਰਾਭਾ ਨਗਰ ਨੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੂੰ ਬੀਤੀ 3 ਮਈ ਨੂੰ ਲਿਖਤੀ ਸ਼ਿਕਾਇਤ ‘ਚ ਆਪਣੇ ਸਹੁਰਾ ਪਰਿਵਾਰ ਖ਼ਿਲਾਫ਼ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ, ਧੋਖਾਧੜੀ ਅਤੇ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਗਾਏ ਸਨ, ਜਿਸ ਦੀ ਜਾਂਚ ਲਈ ਪੁਲਸ ਕਮਿਸ਼ਨਰ ਨੇ ਪੀੜਤਾ ਦੀ ਸ਼ਿਕਾਇਤ ਥਾਣਾ ਸਦਰ ਦੇ ਮਹਿਲਾ ਸੈੱਲ ਨੂੰ ਜਾਂਚ ਲਈ ਭੇਜ ਦਿੱਤੀ।
ਪੁਲਸ ਅਫ਼ਸਰਾਂ ਵੱਲੋਂ ਜਾਂਚ ਕਰਨ ‘ਤੇ ਇੰਸਪੈਕਟਰ ਕਿਰਨਪ੍ਰੀਤ ਕੌਰ ਨੇ ਪੀੜਤਾ ਵੱਲੋਂ ਦਿੱਤੀ ਸ਼ਿਕਾਇਤ ਦੀ ਜਾਂਚ ਕਰਨ ‘ਤੇ ਪੀੜਤਾ ਦੇ ਪਤੀ ਰਾਘਵ ਧੀਰ, ਸਹੁਰਾ ਵਾਸੀ ਕਲੱਬ ਰੋਡ ਸਿਵਲ ਲਾਈਨ ਤੇ 6 ਹੋਰਾਂ ਖ਼ਿਲਾਫ਼ ਦਾਜ ਲਈ ਆਕ੍ਰਿਤੀ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਗ-ਪ੍ਰੇਸ਼ਾਨ ਕਰਨ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਆਪਣੇ ਸਹੁਰਿਆਂ ‘ਤੇ ਦੋਸ਼ ਲਗਾਉਂਦਿਆਂ ਆਕ੍ਰਿਤੀ ਨੇ ਦੱਸਿਆ ਕਿ ਉਸ ਦਾ ਵਿਆਹ ਰਾਘਵ ਧੀਰ ਨਾਲ 5 ਫਰਵਰੀ 2017 ਨੂੰ ਬੜੇ ਧੂਮਧਾਮ ਨਾਲ ਹੋਇਆ ਸੀ। ਮੇਰੇ ਮਾਤਾ-ਪਿਤਾ ਨੇ ਵਿਆਹ ‘ਤੇ ਕਰੋੜਾਂ ਰੁਪਏ ਖਰਚ ਕੀਤੇ ਸਨ, ਫਿਰ ਵੀ ਮੇਰੇ ਸਹੁਰੇ ਮੈਨੂੰ ਦਾਜ ਲਈ ਤੰਗ ਕਰਦੇ ਸਨ। ਧੀ ਦੀ ਖੁਸ਼ੀ ਲਈ ਮਾਪਿਆਂ ਵਲੋਂ ਉਨ੍ਹਾਂ ਦੀ ਹਰ ਮੰਗ ਪੂਰੀ ਕੀਤੀ ਪਰ ਦਾਜ ਦੇ ਲੋਭੀਆਂ ਨੇ ਫਿਰ ਨਾਨਕੇ ਘਰੋਂ ਲੱਖਾਂ ਰੁਪਏ ਲਿਆਉਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੱਤਾ।
You may like
-
ਸੰਦੀਪ ਥਾਪਰ ਘਟਨਾ ਤੋਂ ਬਾਅਦ ਸੀ.ਪੀ ਨੇ ਇੱਕ ਅਹਿਮ ਮੀਟਿੰਗ ਕੀਤੀ, ਹਿੰਦੂ ਆਗੂਆਂ ਨੂੰ ਕੀਤੀ ਇਹ ਅਪੀਲ
-
ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਗੈਰ-ਕਾਨੂੰਨੀ ਹੁੱਕਾ ਬਾਰਾਂ ‘ਤੇ ਪਾਬੰਦੀ ਹੁਕਮ ਜਾਰੀ
-
ਭਾਰ ਢੋਹਣ ਵਾਲੀਆਂ ਗੱਡੀਆਂ ‘ਤੇ ਸਵਾਰੀਆਂ ਦੀ ਢੋਆ-ਢੁਆਈ ‘ਤੇ ਪਾਬੰਦੀ ਦੇ ਹੁਕਮ ਜਾਰੀ
-
ਧਾਰਮਿਕ ਯਾਤਰਾ ‘ਤੇ ਜਾ ਰਹੇ ਜੱਥੇ ਨਾਲ ਹੋਈ ਸੀ ਲੁੱਟ, ਦੋਸ਼ੀਆਂ ਨੂੰ ਫੜ੍ਹ CP ਨੇ ਸ਼ਰਧਾਲੂਆਂ ਨੂੰ ਵਾਪਸ ਕੀਤੀ ਰਕਮ
-
ਪਰਲਜ਼ ਗਰੁੱਪ ਦੇ ਪ੍ਰਮੋਟਰ ਭੰਗੂ ਨਾਲ Ex MLA ਨੇ ਮਾਰੀ ਠੱ/ਗੀ, 6 ਖਿਲਾਫ਼ FIR, 3 ਗ੍ਰਿ .ਫ਼ .ਤਾ .ਰ
-
ਦਾਜ ਖ਼ਾਤਰ ਵਿਆਹੁਤਾ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ