ਲੁਧਿਆਣਾ : ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਫਿਰ ਵਿਜੀਲੈਂਸ ਆਫਿਸ ’ਚ ਪੇਸ਼ ਹੋਏ, ਜਿਥੇ 3 ਘੰਟੇ ਤੱਕ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਵਿਜੀਲੈਂਸ ਨੇ ਬੈਂਕ ਡਿਟੇਲ ਮੰਗੀ ਸੀ, ਜੋ ਉਹ ਨਹੀਂ ਲਿਆ ਸਕੇ ਤਾਂ ਉਨ੍ਹਾਂ ਨੇ ਇਕ ਹਫ਼ਤੇ ਦਾ ਸਮਾਂ ਹੋਰ ਮੰਗਿਆ ਹੈ। ਹੁਣ ਵਿਜੀਲੈਂਸ ਨੇ ਸਾਬਕਾ ਵਿਧਾਇਕ ਨੂੰ ਅਗਲੇ ਸ਼ੁੱਕਰਵਾਰ ਨੂੰ ਮੁੜ ਦਸਤਾਵੇਜ਼ਾਂ ਸਮੇਤ ਬੁਲਾਇਆ ਹੈ।
ਐੱਸ. ਐੱਸ. ਪੀ. ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਅਨੁਸਾਰ ਸਾਬਕਾ ਵਿਧਾਇਕ ਕੁਲਦੀਪ ਵੈਦ ਦੇ ਖਿਲਾਫ਼ ਅਮਦਨ ਤੋਂ ਵੱਧ ਜਾਇਦਾਦ ਮਾਮਲੇ ਦੀ ਜਾਂਚ ਚੱਲ ਰਹੀ ਹੈ। ਕੁਝ ਦਸਤਾਵੇਜ਼ਾਂ ਦੇ ਨਾਲ ਉਨ੍ਹਾਂ ਨੂੰ ਫਿਰ ਬੁਲਾਇਆ ਗਿਆ ਸੀ ਪਰ ਉਹ ਬੈਂਕ ਡਿਟੇਲ ਨਹੀਂ ਲਿਆਏ ਸਨ, ਜਿਸ ਨੂੰ ਲਿਆਉਣ ਲਈ ਕਿਹਾ ਗਿਆ ਹੈ। ਉਹ ਜਿਵੇਂ ਹੀ ਵਿਜੀਲੈਂਸ ਵੱਲੋਂ ਮੰਗੇ ਦਸਤਾਵੇਜ਼ ਪੂਰੇ ਕਰਨਗੇ ਤਾਂ ਵਿਜੀਲੈਂਸ ਦੀ ਟੀਮ ਆਪਣੀ ਜਾਂਚ ਪੂਰੀ ਕਰ ਸਕੇਗੀ ਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।